19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਤਨੀ ਨਾਲ ਨਾਜਾਇਜ਼ ਸੰਬੰਧਾਂ 'ਚ ਰੋੜਾ ਬਣਦੇ ਪਤੀ ਨੰੂ ਪ੍ਰੇਮੀ ਨੇ ਸਾਥੀ ਨਾਲ ਮਿਲ ਕੇ ਮਾਰਿਆ <br/>

Ad Position 21
No active advertisement
ਅਜੀਤ ਡੈਸਕ 06-06-2026
ਸੰਗਰੂਰ, 5 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ 'ਚ ਲੰਘੀ 8 ਮਈ ਨੰੂ ਇਕ ਨੌਜਵਾਨ ਦੇ ਹੋਏ ਰਹੱਸਮਈ ਕਤਲ ਦੀ ਗੁੱਥੀ ਸੁਲਝਾਉਂਦਿਆਂ ਸੰਗਰੂਰ ਪੁਲਿਸ ਨੇ ਮਿ੍ਤਕ ਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਨੰੂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ.ਪੀ. (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ 8 ਮਈ ਨੰੂ ਧੂਰੀ ਲਾਗਲੇ ਪਿੰਡ ਮੀਮਸਾ ਵਿਖੇ ਜਗਤਾਰ ਸਿੰਘ ਨਾਂਅ ਦੇ ਵਿਅਕਤੀ ਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ ਸੀ ਅਤੇ ਉਸ ਸਮੇਂ ਪੁਲਿਸ ਵਲੋਂ ਮਿ੍ਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਜਗਤਾਰ ਦੀ ਮੌਤ ਨੰੂ ਕੁਦਰਤੀ ਮੌਤ ਹੋਣੀ ਕਰਾਰ ਦੇ ਕੇ ਕਾਰਵਾਈ ਅਮਲ ਵਿਚ ਲਿਆਂਦੀ ਸੀ | ਉਨ੍ਹਾਂ ਦੱਸਿਆ ਕਿ ਜਦ ਜਗਤਾਰ ਦੀ ਪੋਸਟਮਾਰਟਮ ਰਿਪੋਰਟ ਪੁਲਿਸ ਦੇ ਹੱਥ ਲੱਗੀ ਤਾਂ ਮਾਮਲਾ ਸ਼ੱਕੀ ਬਣ ਗਿਆ ਕਿਉਂਕਿ ਪੋਸਟਮਾਰਟਮ ਰਿਪੋਰਟ 'ਚ ਜਗਤਾਰ ਦੇ ਗਲੇ ਦੀ ਹੱਡੀ ਟੁੱਟੀ ਹੋਈ ਪਾਈ ਗਈ ਜਿਸ ਤੋਂ ਇਹ ਸਿੱਧ ਹੋ ਰਿਹਾ ਸੀ ਕਿ ਜਗਤਾਰ ਦੀ ਮੌਤ ਉਸ ਦਾ ਕਿਸੇ ਚੀਜ਼ ਨਾਲ ਗਲਾ ਘੁੱਟਣ ਕਾਰਨ ਹੋਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ: ਰਵਜੋਤ ਗਰੇਵਾਲ ਵਲੋਂ ਇਸ ਮਾਮਲੇ ਦੀ ਜਾਂਚ ਲਈ ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ, ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਇੰਸ: ਸੰਦੀਪ ਸਿੰਘ ਅਤੇ ਥਾਣਾ ਸਦਰ ਧੂਰੀ ਮੁਖੀ ਇੰਸ: ਕਰਨਵੀਰ ਸਿੰਘ 'ਤੇ ਆਧਾਰਿਤ ਚਾਰ ਮੈਂਬਰੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕੀਤਾ ਗਿਆ | ਐਸ.ਪੀ. ਨੇ ਦੱਸਿਆ ਕਿ ਐਸ.ਆਈ.ਟੀ. ਵਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਆਰੰਭੀ ਤਾਂ ਇਹ ਗੱਲ ਸਾਹਮਣੇ ਆਈ ਤਾਂ ਮਿ੍ਤਕ ਜਗਤਾਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਸੁਖਬੀਰ ਸਿੰਘ ਵਾਸੀ ਭੋਗੀਵਾਲ (ਮਲੇਰਕੋਟਲਾ) ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਨ੍ਹਾਂ ਦੋਵਾਂ ਨੰੂ ਆਪਣੇ ਸੰਬੰਧਾਂ 'ਚ ਜਗਤਾਰ ਸਿੰਘ ਰੋੜਾ ਜਾਪਦਾ ਸੀ ਜਿਸ ਦੇ ਚੱਲਦਿਆਂ ਇਨ੍ਹਾਂ ਨੇ ਜਗਤਾਰ ਸਿੰਘ ਦਾ ਕਤਲ ਕਰਨ ਦੀ ਸਾਜ਼ਿਸ਼ ਘੜੀ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਬੀਰ ਨੇ ਆਪਣੇ ਸਾਥੀ ਯਸੀਨ ਮੁਹੰਮਦ ਜੱਸੀ ਵਾਸੀ ਭੋਗੀਵਾਲ (ਮਲੇਰਕੋਟਲਾ) ਨਾਲ ਮਿਲ ਕੇ ਪਿੰਡ ਮੀਮਸਾ ਦੇ ਖੇਤਾਂ 'ਚ ਬੰਦ ਪਏ ਪਿੱਗ ਫਾਰਮ ਵਿਖੇ ਜਗਤਾਰ ਸਿੰਘ ਦਾ ਕਤਲ ਕਰ ਦਿੱਤਾ | ਐਸ.ਪੀ. ਅੱਤਰੀ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਸਚਾਈ ਸਾਹਮਣੇ ਆਉਣ ਦੇ ਚੱਲਦਿਆਂ ਮਿ੍ਤਕ ਜਗਤਾਰ ਸਿੰਘ ਦੀ ਮਾਤਾ ਸੁਰਜੀਤ ਕੌਰ ਦੇ ਬਿਆਨਾਂ 'ਤੇ ਥਾਣਾ ਸਦਰ ਧੂਰੀ ਵਿਖੇ ਕਤਲ ਦਾ ਮੁਕੱਦਮਾ ਦਰਜ ਕਰਕੇ ਸੁਖਬੀਰ ਸਿੰਘ, ਯਾਸੀਨ ਮੁਹੰਮਦ ਜੱਸੀ ਅਤੇ ਮਿ੍ਤਕ ਦੀ ਪਤਨੀ ਮਨਪ੍ਰੀਤ ਕੌਰ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਤਿੰਨਾਂ ਵਿਅਕਤੀਆਂ ਨੰੂ ਅਦਾਲਤ 'ਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ, ਥਾਣਾ ਸਦਰ ਧੂਰੀ ਮੁਖੀ ਇੰਸ: ਕਰਨਵੀਰ ਸਿੰਘ ਅਤੇ ਰੀਡਰ ਸਿਮਰਨਜੀਤ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨਾਲ ਵੱਡੀ ਗਿਣਤੀ 'ਚ ਲੋਕ ਜੁੜ ਰਹੇ ਹਨ-ਬੱਲ ਹੰਬੜਾਂ <br/> ਅਗਲੀ ਖ਼ਬਰ ਦੂਸ਼ਿਤ ਭੋਜਨ ਕਾਰਨ ਸਾਲਾਨਾ 15 ਲੱਖ ਮੌਤਾਂ- ਵਿਸ਼ਵ ਸਿਹਤ ਸੰਗਠਨ <br/>
Ad Position 24