ਹੰਬੜਾਂ, 5 ਜੂਨ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਲੋਕ ਵੱਡੀ ਗਿਣਤੀ 'ਚ ਜੁੜ ਰਹੇ ਹਨ ਤੇ ਲੋਕ ਸੂਬੇ 'ਚ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਹੇਠ ਬਦਲਾਅ ਨੂੰ ਦੇਖਦੇ ਹੋਏ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ 'ਚ ਨਿੱਤਰ ਚੁੱਕੇ ਹਨ | ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਲੁਧਿਆਣਾ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਮਲਕੀਤ ਸਿੰਘ ਬੱਲ ਨੇ ਅੰਕੁਸ਼ ਕੁਮਾਰ ਘਮਣੇਵਾਲ ਨੂੰ ਸਾਥੀਆਂ ਸਮੇਤ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਨਮਾਨਿਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਹੁਣ ਤੱਕ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੇ ਪੰਥਕ ਮੁੱਦਿਆਂ ਨੂੰ ਅਣਗੌਲਿਆਂ ਕੀਤਾ ਹੈ ਤੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਤੇ ਜੇਕਰ ਭਾਈ ਅੰਮਿ੍ਤਪਾਲ ਸਿੰਘ ਨੇ ਪੰਥਕ ਮਸਲਿਆਂ ਦੀ ਗੱਲ ਕੀਤੀ ਤਾਂ ਉਨ੍ਹਾਂ 'ਤੇ 'ਆਪ' ਸਰਕਾਰ ਨੇ ਐੱਨ.ਐੱਸ.ਏ. ਲਗਾ ਕੇ ਜੇਲ੍ਹ 'ਚ ਬੰਦ ਕਰ ਦਿੱਤਾ | ਜਿਸ ਲਈ ਹੁਣ ਸਮਾਂ ਹੈ ਕਿ ਅਸੀਂ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ 'ਚ ਡਟਕੇ ਖੜ੍ਹੀਏ | ਇਸ ਮੌਕੇ ਬੀਬੀ ਹਰਦੀਪ ਕੌਰ ਅਕਾਲਗੜ੍ਹ ਸਕੱਤਰ ਐੱਸ.ਸੀ. ਵਿੰਗ ਜਗਰਾਉਂ, ਜਥੇਦਾਰ ਰਣਜੀਤ ਸਿੰਘ ਚੀਮਾ, ਜਗਤਾਰ ਸਿੰਘ ਹੰਬੜਾਂ, ਮੋਹਨ ਸਿੰਘ ਕਲੇਰ, ਹਰਜੀਤ ਸਿੰਘ ਰਾਏਕੋਟ, ਹਰਭਜਨ ਸਿੰਘ ਇਯਾਲੀ, ਅਜਮੇਰ ਸਿੰਘ ਸੰਗੋਵਾਲ, ਗੁਰਪਾਲ ਸਿੰਘ ਬਾਠ ਹੰਬੜਾਂ, ਸਵਰਨ ਸਿੰਘ, ਨਰਿੰਦਰ ਸਿੰਘ, ਰਤਨ ਸਿੰਘ ਰੰਧਾਵਾ, ਸਰੂਪ ਸਿੰਘ ਚਾਹੜ, ਪਰਮਜੀਤ ਸਿੰਘ ਸਿੱਧੂ, ਹਰਜੀਤ ਸਿੰਘ ਪੱਖੋਵਾਲ, ਗੁਰਵਿੰਦਰ ਸਿੰਘ ਚੱਕ, ਬਲਜੀਤ ਸਿੰਘ ਘਮਣੇਵਾਲ ਆਦਿ ਹਾਜ਼ਰ ਸਨ |