01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ 'ਤੇ ਹਮਲਾ <br/>

Ad Position 21
No active advertisement
ਅਜੀਤ ਡੈਸਕ 07-06-2026
ਬਿ੍ਜਵਾਟਰ, 6 ਜੂਨ (ਏਜੰਸੀਆਂ)-ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਗੋਰੂਕ ਅਤੇ ਕੇਸ਼ਮ ਟਾਪੂਆਂ 'ਤੇ ਈਰਾਨੀ ਰਾਡਾਰ ਸਾਈਟਾਂ 'ਤੇ ਹਮਲਾ ਕੀਤਾ | ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਦੇ ਅਨੁਸਾਰ ਚਾਰ ਈਰਾਨੀ ਹਮਲਾਵਰ ਡਰੋਨਾਂ ਨੂੰ ਪਹਿਲਾਂ ਹੋਰਮੁਜ਼ ਜਲਡਮਰੂ 'ਚ ਤਬਾਹ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਹੋਰ ਹਮਲਿਆਂ ਨੂੰ ਰੋਕਣ ਲਈ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਜਵਾਬੀ ਕਾਰਵਾਈ 'ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈ.ਆਰ.ਜੀ.ਸੀ.) ਨੇ ਕਿਹਾ ਕਿ ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਦੁਸ਼ਮਣ ਦੇ ਟਿਕਾਣਿਆਂ 'ਤੇ ਮਿਜ਼ਾਈਲ ਹਮਲਾ ਕੀਤਾ ਗਿਆ ਸੀ | ਇਸ ਦੌਰਾਨ ਸੈਂਟਕਾਮ ਅਨੁਸਾਰ ਈਰਾਨ ਨੇ ਕੁਵੈਤ ਅਤੇ ਬਹਿਰੀਨ ਵਲ ਸੱਤ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ 'ਚੋਂ 6 ਨੂੰ ਹਵਾ ਵਿਚ ਹੀ ਰੋਕ ਲਿਆ ਗਿਆ, ਜਦੋਂਕਿ ਸੱਤਵੀਂ ਆਪਣੇ ਨਿਸ਼ਾਨੇ ਤੱਕ ਪਹੁੰਚਣ ਵਿਚ ਅਸਫਲ ਰਹੀ | ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦੀ ਮਿਜ਼ਾਈਲ ਸਮਰਥਾ ਕਾਫ਼ੀ ਕੰਮਜ਼ੋਰ ਹੋ ਗਈ ਹੈ ਅਤੇ ਇਸ ਦੇ ਕੋਲ ਸਿਰਫ਼ 21-22 ਫ਼ੀਸਦੀ ਮਿਜ਼ਾਈਲਾਂ ਹੀ ਬਚੀਆਂ ਹਨ | ਹਾਲਾਂਕਿ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਈਰਾਨ ਨੇ ਆਪਣੇ 33 ਮਿਜ਼ਾਈਲ ਸਾਈਟਾਂ 'ਚੋਂ 30 ਨੂੰ ਮੁੜ ਸਰਗਰਮ ਕਰ ਦਿੱਤਾ ਹੈ ਅਤੇ ਅਜੇ ਵੀ ਆਪਣੇ ਮਿਜ਼ਾਈਲ ਭੰਡਾਰ ਦਾ ਲਗਭਗ 70 ਫ਼ੀਸਦੀ ਹਿੱਸਾ ਬਰਕਰਾਰ ਰੱਖਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਬਟਾਲਾ ਵਿਚੋਂ ਮਿਲੇਗਾ ਭਰਪੂਰ ਹੁੰਗਾਰਾ- ਪ੍ਰਿਥੀਪਾਲ ਸਿੰਘ, ਬੱਲ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਘਰਸ਼ ਦਰਮਿਆਨ ਮੋਦੀ ਵਲੋਂ ਆਰਥਿਕ ਸਲਾਹਕਾਰ ਕੌਂਸਲ ਨਾਲ ਮੀਟਿੰਗ <br/>
Ad Position 24