06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡਾ. ਜਗਮੋਹਨ ਸਿੰਘ ਰਾਜੂ ਨੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026

ਅੰਮਿ੍ਤਸਰ, 7 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਚੋਣ ਲੜ ਚੁੱਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ: ਜਗਮੋਹਨ ਸਿੰਘ ਰਾਜੂ ਵਲੋਂ ਆਪਣੀ ਸੰਗਠਨਾਤਮਕ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ | ਡਾ: ਰਾਜੂ ਨੇ ਕਿਹਾ ਕਿ ਉਨ੍ਹਾਂ ਵਲੋਂ ਆਈ.ਏ.ਐੱਸ. ਤੋਂ ਸਵੈ ਇੱਛਾ ਸੇਵਾਮੁਕਤੀ ਲੈਣ ਤੋਂ ਬਾਅਦ ਉਹ ਪਿਛਲੇ ਚਾਰ ਸਾਲਾਂ ਦੌਰਾਨ ਭਾਜਪਾ 'ਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾਅ ਰਹੇ ਸਨ | ਇਸ ਤੋਂ ਇਲਾਵਾ ਉਹ ਗਰੀਬ ਬੱਚਿਆਂ ਦੇ ਸਿੱਖਿਆ ਅਧਿਕਾਰ, ਅਨੁਸੂਚਿਤ ਜਾਤੀਆਂ ਅਤੇ ਸਿੱਖਾਂ ਦੇ ਸੰਵਿਧਾਨਕ ਹੱਕ, ਧਰਮ ਪਰਿਵਰਤਨ, ਨਸ਼ਿਆ ਦੇ ਸੰਕਟ, ਪੰਜਾਬੀ ਭਾਸ਼ਾ, ਦਰਿਆਈ ਪਾਣੀ ਤੇ ਰਾਜ ਦੀ ਰਾਜਧਾਨੀ ਸਮੇਤ ਅੰਮਿ੍ਤਸਰ ਤੇ ਪੰਜਾਬ ਦੇ ਹੋਰ ਵਿਰਾਸਤੀ ਮੁੱਦਿਆਂ 'ਤੇ ਵੀ ਕੰਮ ਕਰ ਰਹੇ ਹਨ ਜੋ ਪੰਜਾਬ ਅਤੇ ਦੇਸ਼ ਲਈ ਬੇਹੱਦ ਮਹੱਤਵਪੂਰਨ ਹਨ | ਇਨ੍ਹਾਂ ਵਿਸ਼ਿਆਂ 'ਤੇ ਲੰਬੇ ਸਮੇਂ ਤੱਕ ਨਿਰੰਤਰ, ਕੇਂਦਰਿਤ ਅਤੇ ਪੂਰੇ ਸਮੇਂ ਨਾਲ ਕੰਮ ਕੀਤਾ ਹੈ | ਅਸਤੀਫਾ ਰੂਪੀ ਇਹ ਪੱਤਰ ਡਾ: ਰਾਜੂ ਨੇ ਆਪਣੇ ਫੇਸਬੁਕ ਰਾਹੀਂ ਜਨਤਕ ਕੀਤਾ | ਦੂਸਰੇ ਪਾਸੇ ਸੂਤਰ ਦੱਸਦੇ ਹਨ ਡਾ: ਰਾਜੂ ਜਿਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਉਨ੍ਹਾਂ ਖੁਦ ਨੂੰ ਪਾਰਟੀ ਦੇ ਕੁਝ ਅਹੁਦੇਦਾਰਾਂ ਵਲੋਂ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ ਤੇ ਅਜਿਹਾ ਕਰਕੇ ਡਾ: ਰਾਜੂ ਵਲੋਂ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸੰਬੰਧ ਵਿਚ ਜਦੋਂ ਡਾ: ਜਗਮੋਹਨ ਸਿੰਘ ਰਾਜੂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਲਗਾਤਾਰ ਵਧ ਰਹੀਆਂ ਹਨ ਉੱਤਮ ਨਸਲ ਦੀਆਂ ਮੱਝਾਂ ਚੋਰੀ ਕਰਨ ਦੀਆਂ ਘਟਨਾਵਾਂ ਅਗਲੀ ਖ਼ਬਰ ਪਿੰਡ ਝੋਰੜ ਵਿਖੇ ਚੋਰੀ ਦੇ ਸ਼ੱਕ 'ਚ ਦੋ ਨੌਜਵਾਨਾਂ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ <br/>
Ad Position 24