06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬ 'ਚ ਲਗਾਤਾਰ ਵਧ ਰਹੀਆਂ ਹਨ ਉੱਤਮ ਨਸਲ ਦੀਆਂ ਮੱਝਾਂ ਚੋਰੀ ਕਰਨ ਦੀਆਂ ਘਟਨਾਵਾਂ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026

ਪਸ਼ੂ ਚੋਰੀ ਨੂੰ ਕਿਸਾਨਾਂ ਦੀ ਆਰਥਿਕ ਸੁਰੱਖਿਆ ਨਾਲ ਜੁੜਿਆ ਗੰਭੀਰ ਕਾਨੂੰਨੀ ਅਪਰਾਧ ਬਣਾਇਆ ਜਾਵੇ
ਅਮਲੋਹ, 7 ਜੂਨ (ਹਰਪ੍ਰੀਤ ਸਿੰਘ ਗਿੱਲ)-ਪਿਛਲੇ ਕਈ ਦਹਾਕਿਆਂ ਤੋਂ ਨਸਲ ਸੁਧਾਰ ਦੀ ਪ੍ਰਕਿਰਿਆ ਕਾਰਨ ਪੰਜਾਬ ਦੀਆਂ ਮੱਝਾਂ ਨੇ ਜਿੱਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਡੇਅਰੀ ਫਾਰਮਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉੱਥੇ ਇਨ੍ਹਾਂ ਉੱਤਮ ਨਸਲ ਦੀਆਂ ਮੱਝਾਂ ਨੂੰ ਚੋਰੀ ਕਰਨ ਲਈ ਪੰਜਾਬ ਵਿਚ ਕਈ ਅੰਤਰਰਾਜ਼ੀ ਚੋਰ ਗਰੋਹ ਬਹੁਤ ਜ਼ਿਆਦਾ ਸਰਗਰਮ ਹੋ ਗਏ ਹਨ ਜਿਨ੍ਹਾਂ ਵਲੋਂ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਵਿਚੋਂ ਮੱਝਾਂ ਚੋਰੀ ਕਰਕੇ ਹੋਰਨਾਂ ਰਾਜਾਂ ਨੂੰ ਭੇਜੀਆਂ ਜਾ ਰਹਿਆਂ ਹਨ ਜਿਸ ਨਾਲ ਨਾ ਸਿਰਫ਼ ਉਨ੍ਹਾਂ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਵਲੋਂ ਵਰਿ੍ਹਆਂ ਦੀ ਮਿਹਨਤ ਲਗਾ ਕੇ ਆਪਣੀਆਂ ਮੱਝਾਂ ਦੀ ਨਸਲ ਸੁਧਾਰੀ ਗਈ ਹੈ ਸਗੋਂ ਇਹ ਵਰਤਾਰਾ ਰਾਜ ਦੀ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ | ਭਾਵੇਂ ਪਸ਼ੂ ਚੋਰੀ ਹੋਣ ਦੇ ਰਾਜ ਪੱਧਰ 'ਤੇ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ ਪਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਮਿਲ ਰਹੀਆਂ ਖ਼ਬਰਾਂ ਅਨੁਸਾਰ ਹਰ ਮਹੀਨੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸੈਂਕੜੇ ਮੱਝਾਂ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਲੰਘੀ ਰਾਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ ਅਧੀਨ ਆਉਂਦੇ ਪਿੰਡ ਹਰੀਪੁਰ ਦੇ ਇਕ ਕਿਸਾਨ ਪਰਮਜੀਤ ਸਿੰਘ ਦੀਆਂ ਤਿੰਨ ਤੇ ਇਸੇ ਪਿੰਡ ਦੇ ਇਕ ਹੋਰ ਕਿਸਾਨ ਅੰਗਰੇਜ਼ ਸਿੰਘ ਦੀ ਇਕ ਮੱਝ ਚੋਰ ਚੋਰੀ ਕਰਕੇ ਲੈ ਗਏ | ਇਸ ਵਾਰਦਾਤ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਹਰੀਪੁਰ ਪਿੰਡ ਤੋਂ ਚਾਰ-ਪੰਜ ਕਿੱਲੋਮੀਟਰ ਦੂਰ ਪਿੰਡ ਭੋਲੀਏ ਦੇ ਕਿਸਾਨ ਹਰਚੰਦ ਸਿੰਘ ਦੀਆਂ ਸੱਤ ਮੱਝਾਂ ਚੋਰੀ ਹੋ ਗਈਆਂ | ਸਰਹਿੰਦ ਨਜ਼ਦੀਕ ਪਿੰਡ ਮਲਕਪੁਰ 'ਚ ਚੋਰਾਂ ਵਲੋਂ 2 ਤੇ ਸਰਹਿੰਦ ਪੁਲਿਸ ਥਾਣੇ ਅਧੀਨ ਹੀ ਪੈਂਦੇ ਪਿੰਡ ਝੰਬਾਲਾ ਦੇ ਜਗਦੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਦੀਆਂ ਦੋ ਮੱਝਾਂ ਤੇ ਦੋ ਕਟਰੂ ਚੋਰੀ ਹੋ ਗਏ | ਪਿਛਲੇ ਇਕ ਸਾਲ ਵਿਚ ਹੀ ਜਲੰਧਰ, ਲੁਧਿਆਣਾ, ਮੋਗਾ, ਤਰਨਤਾਰਨ, ਗੁਰਦਾਸਪੁਰ, ਫ਼ਤਿਹਗੜ੍ਹ ਸਾਹਿਬ ਤੇ ਹੋਰ ਜ਼ਿਲਿ੍ਹਆਂ ਤੋਂ ਮੱਝਾਂ ਚੋਰੀ ਹੋਣ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀਆਂ ਆਂ ਹਨ | ਰਾਸ਼ਟਰੀ ਪੁਰਸਕਾਰ ਵਿਜੇਤਾ ਬਲਵੀਰ ਸਿੰਘ ਜੜੀਆਂ ਨੇ ਕਿਸਾਨਾਂ ਲਈ ਪੈਦਾ ਹੋਈ ਇਸ ਬਿਪਤਾ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਦੁੱਧ ਉਤਪਾਦਨ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੀ ਆਰਥਿਕਤਾ ਮੱਝਾਂ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਕਿਹਾ ਕਿ ਇਕ ਚੰਗੀ ਦੁਧਾਰੂ ਮੱਝ ਦੀ ਕੀਮਤ ਇਕ ਤੋਂ ਤਿੰਨ ਲੱਖ ਰੁਪਏ ਜਾਂ ਕਈ ਵਾਰ ਇਸ ਤੋਂ ਵੀ ਵੱਧ ਹੁੰਦੀ ਹੈ | ਅਜਿਹੇ ਵਿਚ ਮੱਝ ਦੀ ਚੋਰੀ ਕਿਸੇ ਕਿਸਾਨ ਲਈ ਸਿਰਫ਼ ਪਸ਼ੂ ਗੁਆਉਣਾ ਨਹੀਂ, ਸਗੋਂ ਉਸ ਦੇ ਰੁਜ਼ਗਾਰ 'ਤੇ ਸਿੱਧੀ ਸੱਟ ਹੈ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕੌਮੀ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਇਸ ਮਾਮਲੇ 'ਤੇ ਅਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪੇਂਡੂ ਇਲਾਕਿਆਂ 'ਚ ਸਰਗਰਮ ਇਨ੍ਹਾਂ ਸੰਗਠਿਤ ਚੋਰ ਗਰੋਹਾਂ ਖ਼ਿਲਾਫ਼ ਕਾਰਵਾਈ ਦੀ ਗਤੀ ਬਹੁਤ ਧੀਮੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਸ਼ੂ ਚੋਰੀ ਨੂੰ ਆਮ ਚੋਰੀ ਦੀ ਸ਼੍ਰੇਣੀ ਵਿਚ ਰੱਖਣ ਦੀ ਬਜਾਏ ਇਸ ਨੂੰ ਕਿਸਾਨਾਂ ਦੀ ਆਰਥਿਕ ਸੁਰੱਖਿਆ ਨਾਲ ਜੁੜਿਆ ਗੰਭੀਰ ਅਪਰਾਧ ਮੰਨੇ ਤਾਂ ਜੋ ਚੋਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋ ਸਕੇ | ਲੱਖੋਵਾਲ ਨੇ ਮੰਗ ਕੀਤੀ ਕਿ ਪਿੰਡ ਪੱਧਰ 'ਤੇ ਰਾਤ ਦੀ ਗਸ਼ਤ ਵਧਾਈ ਜਾਵੇ, ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇ, ਪਸ਼ੂਆਂ ਦੀ ਡਿਜੀਟਲ ਪਛਾਣ ਤੇ ਟਰੈਕਿੰਗ ਪ੍ਰਣਾਲੀ ਲਾਗੂ ਕੀਤੀ ਜਾਵੇ ਤੇ ਚੋਰੀ ਹੋਏ ਪਸ਼ੂਆਂ ਦੀ ਬਰਾਮਦਗੀ ਲਈ ਸਮਾਂਬੱਧ ਕਾਰਵਾਈ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ ਡਾ. ਸੀਮਾ ਖੰਨਾ ਤੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਸ੍ਰੀ ਹਰਿਮੰਦਰ... ਅਗਲੀ ਖ਼ਬਰ ਡਾ. ਜਗਮੋਹਨ ਸਿੰਘ ਰਾਜੂ ਨੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਹੁਦੇ ਤੋਂ ਦਿੱਤਾ ਅਸਤੀਫ਼ਾ <br/>
Ad Position 24