ਅੰਮਿ੍ਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਭਾਰਤੀ ਰੇਲਵੇ ਨੇ ਰੇਲ ਯਾਤਰਾ ਦੌਰਾਨ ਸਾਮਾਨ ਲੈ ਕੇ ਜਾਣ ਸੰਬੰਧੀ ਨਿਯਮ ਬਣਾਏ ਹਨ | ਰੇਲਵੇ ਨਿਯਮਾਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕੋਚਾਂ 'ਚ ਯਾਤਰੀਆਂ ਦੁਆਰਾ ਲਿਜਾਏ ਜਾ ਸਕਣ ਵਾਲੇ ਸਾਮਾਨ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਤ ਕੀਤੀ ਗਈ ਹੈ | ਨਿਰਧਾਰਤ ਸੀਮਾ ਤੋਂ ਵੱਧ ਸਾਮਾਨ ਲਿਜਾਣ 'ਤੇ ਨਿਯਮਾਂ ਅਨੁਸਾਰ ਜੁਰਮਾਨਾ ਲਗਾਇਆ ਜਾ ਸਕਦਾ ਹੈ | ਯਾਤਰੀ ਨਿਰਧਾਰਿਤ ਸੀਮਾ ਤੋਂ ਵੱਧ ਸਾਮਾਨ ਨੂੰ ਸਾਮਾਨ ਵੈਨ 'ਚ ਬੁੱਕ ਕਰਕੇ ਭੇਜ ਸਕਦੇ ਹਨ | ਇਸ ਸੰਬੰਧੀ ਬਸੰਤ ਕੁਮਾਰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਫ਼ਿਰੋਜ਼ਪੁਰ ਮੰਡਲ ਨੇ ਕਿਹਾ ਕਿ ਕੋਚ ਕਲਾਸ ਦੇ ਅਨੁਸਾਰ ਫਸਟ ਕਲਾਸ ਏ. ਸੀ. ਲਈ 70 ਕਿਲੋਗ੍ਰਾਮ ਸੈਕਿੰਡ ਏ. ਸੀ. ਲਈ 50 ਕਿਲੋਗ੍ਰਾਮ, ਥਰਡ ਏ. ਸੀ. ਲਈ 40 ਕਿਲੋਗ੍ਰਾਮ, ਸਲੀਪਰ ਕਲਾਸ ਲਈ 40 ਕਿਲੋਗ੍ਰਾਮ ਅਤੇ ਸੈਕਿੰਡ ਕਲਾਸ ਲਈ 35 ਕਿਲੋਗ੍ਰਾਮ ਸੀਮਾ ਨਿਰਧਾਰਤ ਕੀਤੀ ਗਈ ਹੈ |
ਰੇਲ ਯਾਤਰਾ ਦੌਰਾਨ ਵੱਧ ਸਾਮਾਨ ਲੈ ਜਾਣ 'ਤੇ ਹੁਣ ਹੋਵੇਗੀ ਕਾਰਵਾਈ
ਅਜੀਤ ਡੈਸਕ
09-06-2026