ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਆਈ.ਏ.ਆਰ.ਆਈ. ਵਿਖੇ 3 ਨਵੀਆਂ ਪ੍ਰਯੋਗਸ਼ਾਲਾਵਾਂ ਸਥਾਪਤ

Ad Position 21
No active advertisement
ਅਜੀਤ ਡੈਸਕ 09-06-2026

ਪਟਿਆਲਾ, 8 ਜੂਨ (ਭਗਵਾਨ ਦਾਸ)- ਡਾ. ਸੀ. ਐਚ. ਸ਼੍ਰੀਨਿਵਾਸਾ ਰਾਓ ਦੀ ਅਗਵਾਈ ਹੇਠ ਆਈ.ਏ.ਆਰ.ਆਈ. ਵਿਖੇ 12.1 ਕਰੋੜ ਦੀ ਲਾਗਤ ਨਾਲ 3 ਨਵੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ ਹਨ | ਇਨ੍ਹਾਂ ਦਾ ਉਦਘਾਟਨ ਖੇਤੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਐਮ.ਐਲ. ਜਾਟ ਨੇ ਕੀਤਾ | ਸਥਾਪਤ ਕੀਤੀਆਂ ਗਈਆਂ ਪ੍ਰਯੋਗਸ਼ਾਲਾਵਾਂ ਇਨਵਾਇਰਮੈਂਟਲ ਸਾਇੰਸਸਿੰਜ਼ ਲੈਬ (5.5 ਕਰੋੜ), ਆਈ.ਸੀ.ਟੀ. ਲੈਬ (5.4 ਕਰੋੜ) ਅਤੇ ਪੋਸਟ-ਹਾਰਵੈਸਟ ਟੈਕਨੀਕਲ ਲੈਬ (1.2 ਕਰੋੜ) ਸ਼ਾਮਿਲ ਹਨ | ਆਈ. ਏ. ਆਰ. ਆਈ. ਦੇ ਡਾਇਰੈਕਟਰ ਨੇ ਤਿੰਨੇ ਪ੍ਰਯੋਗਸ਼ਾਲਾਵਾਂ ਦੇ ਉਦਘਾਟਨ ਸਮਾਰੋਹ 'ਚ ਹਾਜ਼ਰ ਵਿਗਿਆਨੀਆਂ ਤੇ ਹੋਰ ਦੂਜੇ ਵਿਅਕਤੀਆਂ ਨੂੰ ਪ੍ਰਯੋਗਸ਼ਾਲਾਵਾਂ 'ਚ ਕੀਤੀ ਜਾਣ ਵਾਲੀ ਖੋਜ ਸੰਬੰਧੀ ਚਾਨਣ ਪਾਇਆ |

Ad Position 22
No active advertisement
ਪਿਛਲੀ ਖ਼ਬਰ ਬਸਪਾ 12 ਨੂੰ ਰਾਜ ਭਰ 'ਚ ਕਰੇਗੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ-ਕਰੀਮਪੁਰੀ ਅਗਲੀ ਖ਼ਬਰ ਭਾਰਤ ਤੇ ਪਾਕਿ ਤੇਜ਼ੀ ਨਾਲ ਵਿਕਸਤ ਕਰ ਰਹੇ ਪ੍ਰਮਾਣੂ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ
Ad Position 24
No active advertisement