ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਾਕਿ 'ਚ ਸੁਰੱਖਿਆ ਬਲਾਂ ਨੇ 27 ਅੱਤਵਾਦੀਆਂ ਨੂੰ ਮਾਰਨ ਦਾ ਕੀਤਾ ਦਾਅਵਾ

Ad Position 21
No active advertisement
ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਸੁਰਿੰਦਰ ਕੋਛੜ)-ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਖੇਤਰ 'ਚ ਇਕ ਵੱਡਾ ਆਪ੍ਰੇਸ਼ਨ ਕਰਕੇ 27 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਇਹ ਆਪ੍ਰੇਸ਼ਨ ਪਿਛਲੇ 72 ਘੰਟਿਆਂ ਦੌਰਾਨ ਕਈ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨਾਂ ਦੇ ਹਿੱਸੇ ਵਜੋਂ ਕੀਤਾ ਗਿਆ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਅਨੁਸਾਰ ਇਹ ਆਪ੍ਰੇਸ਼ਨ ਮੀਰ ਅਲੀ ਅਤੇ ਮੀਰਾਨਸ਼ਾਹ ਖੇਤਰਾਂ 'ਚ ਅੱਤਵਾਦੀ ਟਿਕਾਣਿਆਂ 'ਤੇ ਕੇਂਦਿ੍ਤ ਸੀ | ਫ਼ੌਜੀ ਮੀਡੀਆ ਵਿੰਗ ਦੇ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਈ ਟਿਕਾਣਿਆਂ 'ਤੇ ਇੱਕੋ ਸਮੇਂ ਆਪ੍ਰੇਸ਼ਨ ਕੀਤੇ | ਮਾਰੇ ਗਏ ਅੱਤਵਾਦੀਆਂ ਤੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ | ਇਸ ਆਪ੍ਰੇਸ਼ਨ ਰਾਹੀਂ ਮੀਰਾਨਸ਼ਾਹ ਦੇ ਸਥਾਨਕ ਨੇਤਾ ਮਲਿਕ ਸੈਫੁੱਲਾ ਡਾਵਰ ਦੀ ਹੱਤਿਆ ਦਾ ਬਦਲਾ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਹਥਿਆਰ ਤਸਕਰੀ ਤੇ ਹਵਾਲਾ ਨੈੱਟਵਰਕ 'ਚ ਅਫ਼ਗਾਨੀ ਨਾਗਰਿਕ ਸਮੇਤ 4 ਕਾਬੂ ਅਗਲੀ ਖ਼ਬਰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 33 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
Ad Position 24
No active advertisement