18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਫਿਲੌਰ ਪੁਲਿਸ ਵਲੋਂ ਹਾਈਟੈੱਕ ਨਾਕੇ ਦੌਰਾਨ ਗੱਡੀ ਵਿਚੋਂ 30 ਲੱਖ 82 ਹਜ਼ਾਰ ਰੁਪਏ ਬਰਾਮਦ

Ad Position 21
No active advertisement
ਅਜੀਤ ਡੈਸਕ 10-06-2026

ਬਰਾਮਦ ਰਕਮ ਇਨਫੋਰਸਮੈਂਟ ਵਿਭਾਗ ਦੇ ਹਵਾਲੇ ਕੀਤੀ-ਡੀ.ਐਸ.ਪੀ. ਫਿਲੌਰ
ਫਿਲੌਰ, 9 ਜੂਨ (ਵਿਪਨ ਗੈਰੀ)-ਫਿਲੌਰ ਸਬ ਡਵੀਜ਼ਨ ਪੁਲਿਸ ਵਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਸਖ਼ਤ ਨਾਕਾਬੰਦੀ ਤੇ ਗਸ਼ਤ ਦੌਰਾਨ ਹਾਈਟੈੱਕ ਨਾਕੇ ਤੋਂ 30 ਲੱਖ 82 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਲਵਨੀਤ ਬੰਗੜ ਨੇ ਸਮੇਤ ਟੀਮ ਵਿਸ਼ੇਸ਼ ਨਾਕਾਬੰਦੀ ਦੌਰਾਨ ਹਾਈਟੈੱਕ ਨਾਕੇ ਤੋਂ ਫਾਰਚੂਨਰ ਗੱਡੀ ਨੰਬਰ ਪੀਬੀ65ਬਾਈ-0303 ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਹਰਵਿੰਦਰ ਸਿੰਘ ਪੁੱਤਰ ਸਵ. ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 7, ਸੰਤੋਖਪੁਰਾ ਜਲੰਧਰ ਤੇ ਸੰਤੋਸ਼ ਕੁਮਾਰ ਪੁੱਤਰ ਰਾਧਿਕਾ ਪ੍ਰਸ਼ਾਦ ਵਾਸੀ ਬੀ-7/307 ਸੰਤੋਖਪੁਰਾ ਜਲੰਧਰ ਸਵਾਰ ਸਨ | ਬਰਾਮਦ ਰਕਮ ਸਬੰਧੀ ਗੱਡੀ 'ਚ ਸਵਾਰ ਵਿਅਕਤੀਆਂ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ | ਡੀ. ਐਸ. ਪੀ. ਨੇ ਦੱਸਿਆ ਕਿ ਸਾਰੀ ਰਕਮ ਨੂੰ ਇਨਫੋਰਸਮੈਂਟ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਉਕਤ ਕੋਲੋਂ ਬਰਾਮਦ ਹੋਏ 5 ਫੋਨਾਂ ਅਤੇ ਸਾਰੇ ਮਾਮਲੇ ਸਬੰਧੀ ਵੱਖ-ਵੱਖ ਟੀਮਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਟਨਾ ਅਦਾਲਤ ਵਲੋਂ ਖ਼ਾਨ ਸਰ ਦੀ ਗ੍ਰਿਫ਼ਤਾਰੀ 'ਤੇ ਰੋਕ ਅਗਲੀ ਖ਼ਬਰ ਕੇਜਰੀਵਾਲ, ਭਗਵੰਤ ਮਾਨ ਤੇ ਆਤਿਸ਼ੀ ਵਲੋਂ ਅੰਬਾਲਾ ਜੇਲ੍ਹ 'ਚ 'ਆਪ' ਆਗੂ ਦੀਪਕ ਸਿੰਗਲਾ ਨਾਲ ਮੁਲਾਕਾਤ <br/>
Ad Position 24