05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੁਸ਼ਲਦੀਪ ਸਿੰਘ ਢਿੱਲੋਂ ਤੇ ਵਿਧਾਇਕ ਰਮਨ ਅਰੋੜਾ ਈ.ਡੀ. ਕੋਲ ਦੁਬਾਰਾ ਹੋਏ ਪੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਜਲੰਧਰ, 11 ਜੂਨ (ਸ਼ਿਵ)- ਕੁੱਝ ਦਿਨਾਂ ਵਿਚ ਹੀ ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਲੰਧਰ ਦੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ. ਐਮ. ਐਲ. ਏ.) ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜ਼ੋਨਲ ਦਫ਼ਤਰ ਵਿਚ ਦੂਜੀ ਵਾਰ ਪੇਸ਼ ਹੋਏ ਹਨ | ਕੁਸ਼ਲਦੀਪ ਸਿੰਘ ਢਿੱਲੋਂ ਅਤੇ ਰਮਨ ਅਰੋੜਾ ਤੋਂ ਕੁੱਝ ਦਿਨ ਪਹਿਲਾਂ ਹੀ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ ਤਾਂ ਉਨ੍ਹਾਂ ਨੂੰ ਅੱਜ ਜਵਾਬ ਦੇਣ ਲਈ ਦੁਬਾਰਾ ਸੱਦਿਆ ਗਿਆ ਸੀ | ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ਿਲਾਫ਼ 2023 ਵਿਚ ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ ਜਦਕਿ 'ਆਪ' ਦੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਪਿਛਲੇ ਸਾਲ ਵਿਜੀਲੈਂਸ ਬਿਊਰੋ ਵਲੋਂ ਨਾਜਾਇਜ਼ ਇਮਾਰਤਾਂ ਤੋਂ ਵਸੂਲੀ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਗਿ੍ਫ਼ਤਾਰ ਕੀਤਾ ਸੀ | ਦੋਵੇਂ ਆਗੂ 11 ਵਜੇ ਤੋਂ ਲੈ ਕੇ ਸਾਢੇ ਗਿਆਰਾਂ ਵਜੇ ਵਿਚਕਾਰ ਈ. ਡੀ. ਦਫ਼ਤਰ ਪੁੱਜੇ ਤੇ ਉਨ੍ਹਾਂ ਨੇ ਮੀਡੀਆ ਕਰਮੀਆਂ ਨਾਲ ਬਿਨਾਂ ਗੱਲਬਾਤ ਉਹ ਈ.ਡੀ. ਦਫ਼ਤਰ ਚਲੇ ਗਏ | ਦੱਸਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਆਪ ਦੇ ਵਿਧਾਇਕ ਰਮਨ ਅਰੋੜਾ ਈ. ਡੀ. ਦਫ਼ਤਰ ਆਏ | ਰਮਨ ਅਰੋੜਾ ਕੁੱਝ ਸਮਾਂ ਬਾਅਦ ਹੀ ਵਾਪਸ ਚਲੇ ਗਏ ਜਦਕਿ ਕਿੱਕੀ ਢਿੱਲੋਂ ਜਿਹੜੇ ਕਿ ਸਵਾ ਗਿਆਰਾਂ ਵਜੇ ਦੇ ਕਰੀਬ ਅੰਦਰ ਗਏ ਸੀ ਤਾਂ ਉਹ ਇਕ ਵਜੇ ਤੋਂ ਬਾਅਦ ਈ. ਡੀ. ਦੇ ਦਫ਼ਤਰ ਤੋਂ ਬਾਹਰ ਨਿਕਲੇ | ਈ.ਡੀ. ਅਧਿਕਾਰੀਆਂ ਤੋਂ ਇਸ ਬਾਰੇ ਕੋਈ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਦੱਸਿਆ ਜਾਂਦਾ ਹੈ ਕਿ ਈ. ਡੀ. ਵਲੋਂ ਉਕਤ ਆਗੂਆਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸੀ | ਉਨ੍ਹਾਂ ਤੋਂ ਦਸਤਾਵੇਜ਼ ਮੰਗੇ ਗਏ ਸੀ ਤੇ ਜਦੋਂ ਦੋਵੇਂ ਆਗੂ ਈ. ਡੀ. ਦਫ਼ਤਰ ਗਏ ਤਾਂ ਉਨ੍ਹਾਂ ਕੋਲ ਦਸਤਾਵੇਜ਼ਾਂ ਬਾਰੇ ਫਾਈਲ ਵੀ ਸੀ | ਦੱਸਿਆ ਜਾਂਦਾ ਹੈ ਕਿ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਈ.ਡੀ. ਨੂੰ ਦਸਤਾਵੇਜ਼ ਵੀ ਸੌਂਪੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਤੇ ਯੂਰੀਆ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏ ਕੇਂਦਰ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਮਜੀਠੀਆ ਦੀ ਅਗਾਊਾ ਜ਼ਮਾਨਤ 'ਤੇ ਫ਼ੈਸਲਾ 15 ਨੂੰ
Ad Position 24