04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਿੱਖਿਆ ਵਿਭਾਗ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ

ਪੁਰਸਕਾਰ ਅਤੇ ਪ੍ਰਬੰਧਕੀ ਪੁਰਸਕਾਰ-2026 ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਪੁਰਸਕਾਰ ਅਤੇ ਪ੍ਰਬੰਧਕੀ ਪੁਰਸਕਾਰ-2026 ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ
ਐੱਸ. ਏ. ਐੱਸ. ਨਗਰ, 4 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਪ੍ਰਬੰਧਕੀ ਪੁਰਸਕਾਰ-2026 ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਚੁਣੇ ਗਏ 75 ਸਰਕਾਰੀ ਅਧਿਆਪਕਾਂ/ ਅਧਿਕਾਰੀਆਂ ਨੂੰ ਅੱਜ 5 ਸਤੰਬਰ ਨੂੰ ‘ਵਿਸ਼ਵ ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਹਾਲੀ ਸਥਿਤ ਵਿਕਾਸ ਭਵਨ ਵਿਖੇ ਇਕ ਸ਼ਾਨਦਾਰ ਸਮਾਰੋਹ ਦੌਰਾਨ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ। ਸਿੱਖਿਆ ਵਿਭਾਗ ਵਲੋਂ ਕੁੱਲ 55 ਅਧਿਆਪਕਾਂ (34 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ 21 ਪ੍ਰਾਇਮਰੀ ਸਕੂਲਾਂ) ਨੂੰ ਅਧਿਆਪਕ ਰਾਜ ਪੁਰਸਕਾਰ ਨਾਲ, 10 ਅਧਿਆਪਕਾਂ (6 ਸੈਕੰਡਰੀ ਅਤੇ 4 ਪ੍ਰਾਇਮਰੀ ਅਧਿਆਪਕ) ਨੂੰ ਯੰਗ ਟੀਚਰ ਐਵਾਰਡ ਨਾਲ, 4 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਨਾਲ, ਜਦਕਿ 6 ਅਧਿਕਾਰੀਆਂ ਨੂੰ ਉਨ੍ਹਾਂ ਦੀ ਵਿਲੱਖਣ ਅਗਵਾਈ ਲਈ ਪ੍ਰਬੰਧਕੀ (ਐਡਮਿਨਸਟ੍ਰੇਟਿਵ) ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰੇਕ ਪੁਰਸਕਾਰ ਜੇਤੂ ਨੂੰ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਵਲੋਂ ਇਕ ਤਗ਼ਮਾ, ਸ਼ਾਲ ਅਤੇ ਯੋਗਤਾ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਵਲੋਂ ਅਧਿਆਪਕ ਰਾਜ ਪੁਰਸਕਾਰ-2026 ਦੀ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਸਭ ਤੋਂ ਵੱਧ 9 ਅਧਿਆਪਕਾਂ ਦੀ ਚੋਣ ਹੋਈ ਹੈ, ਜਦਕਿ ਫ਼ਾਜ਼ਿਲਕਾ ਤੇ ਫ਼ਰੀਦਕੋਟ ਜ਼ਿਲ੍ਹੇ ਦਾ ਕੋਈ ਵੀ ਅਧਿਆਪਕ ਅਧਿਆਪਕ ਰਾਜ ਪੁਰਸਕਾਰ-2026 ਲਈ ਜਾਰੀ ਸੂਚੀ ‘ਚ ਨਾਂਅ ਦਰਜ ਕਰਵਾਉਣ ‘ਚ ਅਸਫ਼ਲ ਰਿਹਾ ਹੈ। ਜਾਰੀ ਸੂਚੀ ‘ਚ ਸ. ਹ. ਸ. ਸਹਾਹੂਰਾ (ਅੰਮ੍ਰਿਤਸਰ) ਦੀ ਮੁੱਖ ਅਧਿਆਪਕਾ ਸਮਿਤਾ ਸ਼ਰਮਾ, ਸ. ਸ. ਸ. ਸ. (ਕੁੜੀਆਂ) ਸਹਿਣਾ (ਬਰਨਾਲਾ) ਦੇ ਲੈਕਚਰਾਰ ਪਰਮਿੰਦਰ ਸਿੰਘ, ਸ. ਪ. ਸ. ਦਰਾਜ (ਬਰਨਾਲਾ) ਦੇ ਨਰਿੰਦਰ ਕੁਮਾਰ, ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਬਠਿੰਡਾ ਦੇ ਪ੍ਰਿੰ. ਡਾ. ਗੁਰਦੀਪ ਸਿੰਘ ਸਿੱਧੂ, ਸ. ਹ. ਸ. (ਕੁੜੀਆਂ) ਭੁੱਚੋ ਮੰਡੀ (ਬਠਿੰਡਾ) ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ, ਸ. ਪ. ਸ. ਬਲਾਹਰ ਵਿੰਝੂ (ਬਠਿੰਡਾ) ਦੇ ਗੁਰਵੀਰ ਸਿੰਘ, ਸ. ਸ. ਸ. ਸ. ਰੰਧਾਵਾ (ਸ੍ਰੀ ਫ਼ਤਹਿਗੜ੍ਹ ਸਾਹਿਬ) ਦੀ ਲੈਕਚਰਾਰ ਸਤਿੰਦਰਵੀਰ ਕੌਰ, ਸ. ਹ. ਸ. ਬੁੱਗਾ ਕਲਾਂ (ਸ੍ਰੀ ਫ਼ਤਹਿਗੜ੍ਹ ਸਾਹਿਬ) ਦੀ ਮੁੱਖ ਅਧਿਆਪਕ ਅਮਨਦੀਪ ਸਿੰਘ, ਸ. ਪ. ਸ. ਨਸਰਾਲੀ (ਸ੍ਰੀ ਫ਼ਤਹਿਗੜ੍ਹ ਸਾਹਿਬ) ਦੀ ਮੋਨਿਕਾ, ਸ. ਹ. ਸ. ਕੋਹਾਲਾ (ਫ਼ਿਰੋਜ਼ਪੁਰ) ਦੇ ਗੁਰਭੇਜ ਸਿੰਘ, ਸ. ਹ. ਸ. ਸਰੀਵਾਲਾ ਬਰਾੜ (ਫ਼ਿਰੋਜ਼ਪੁਰ) ਦੇ ਮੁੱਖ ਅਧਿਆਪਕ ਰਿੰਕਲ, ਸ. ਪ. ਸ. ਝੋਕੇ ਹਰੀਹਰ (ਫ਼ਿਰੋਜ਼ਪੁਰ) ਦੀ ਪੂਜਾ ਅਰੋੜਾ, ਸ. ਪ. ਸ. ਚਾਹ ਬਹੋਰੀਆਂ (ਫ਼ਿਰੋਜ਼ਪੁਰ) ਦੇ ਰਾਜਦੀਪ ਸਿੰਘ ਸੋਢੀ, ਸ. ਸ. ਸ. ਸ. ਸ਼ੇਖਪੁਰ (ਗੁਰਦਾਸਪੁਰ) ਦੇ ਸਤਨਾਮ ਸਿੰਘ, ਸ. ਸ. ਸ. ਸ. ਜਨੌਰੀ (ਹੁਸ਼ਿਆਰਪੁਰ) ਦੀ ਲੈਕਚਰਾਰ ਅਨੂੰ ਬਾਲਾ, ਸ. ਪ. ਸ. ਰਾਮਨਗਰ (ਹੁਸ਼ਿਆਰਪੁਰ) ਦੇ ਅਸ਼ੋਕ ਕੁਮਾਰ ਰਾਜਪੂਤ, ਸ. ਸ. ਸ. ਸ. ਗਾਂਧੀ ਕੈਂਪ (ਮੁੰਡੇ) ਜਲੰਧਰ ਦੀ ਪ੍ਰਿੰ. ਕੁਮੇਦ ਕੁਮਾਰੀ, ਸ. ਪ. ਸ. ਬਿੰਪਲਕੇ (ਜਲੰਧਰ) ਦੀ ਗੁਰਪ੍ਰੀਤ ਕੌਰ, ਸ. ਪ. ਸ. ਬਜੂਆ ਖ਼ੁਰਦ (ਜਲੰਧਰ) ਦੇ ਵਰਿੰਦਰਵੀਰ ਸਿੰਘ, ਸ. ਸ. ਸ. ਸ. ਫਗਵਾੜਾ (ਕੁੜੀਆਂ) (ਕਪੂਰਥਲਾ) ਦੀ ਲੈਕਚਰਾਰ ਦਲਜੀਤ ਕੌਰ, ਸ. ਪ. ਸ. ਭਾਨੋ ਲੰਗਾ (ਕਪੂਰਥਲਾ) ਦੇ ਸੰਤੋਖ ਸਿੰਘ ਮੱਲੀ, ਪੀ. ਐਮ. ਸ੍ਰੀ ਸ. ਸ. ਸ. ਸ. ਸਮਰਾਲਾ (ਕੁੜੀਆਂ) (ਲੁਧਿਆਣਾ) ਦੀ ਲੈਕਚਰਾਰ ਡਾ. ਸੁਖਪਾਲ ਕੌਰ, ਸ. ਪ. ਸ. ਮੋਤੀ ਨਗਰ (ਲੁਧਿਆਣਾ) ਦੇ ਸੁਖਧੀਰ ਸਿੰਘ, ਪੀ. ਐਮ. ਸ੍ਰੀ ਸ. ਸ. ਸ. ਸ. ਸਮਰਾਲਾ (ਕੁੜੀਆਂ) (ਲੁਧਿਆਣਾ) ਦੇ ਲੈਕਚਰਾਰ ਸਰਬਜੀਤ ਸਿੰਘ, ਸ. ਹ. ਸ. ਭੂੰਦਣ (ਮਲੇਰਕੋਟਲਾ) ਦੀ ਮੁੱਖ ਅਧਿਆਪਕਾ ਰਾਜਵੀਰ ਕੌਰ, ਸ. ਪ. ਸ. ਹੈਦਰ ਨਗਰ (ਮਲੇਰਕੋਟਲਾ) ਦੇ ਮੁਹੰਮਦ ਰਮਜ਼ਾਨ, ਸ. ਪ. ਸ. ਫੁੱਲਵਾਲਾਂ ਡੋਗਰਾ (ਮਾਨਸਾ) ਦੀ ਨੀਨਾ ਬਾਤਿਸ਼, ਸ. ਹ. ਸ. ਤਖਾਣਬੱਧ (ਮੋਗਾ) ਦੇ ਮੁੱਖ ਅਧਿਆਪਕ ਰਿਸ਼ੀ ਮਨਚੰਦਾ, ਸ. ਪ. ਸ. ਖੋਸਾ ਰਣਧੀਰ (ਮੋਗਾ) ਦੇ ਬਲਦੇਵ ਰਾਮ, ਸ. ਸ. ਸ. ਸ. ਮੰਡੀ ਕਿਲ੍ਹਿਆਂਵਾਲੀ (ਸ੍ਰੀ ਮੁਕਤਸਰ ਸਾਹਿਬ) ਦੀ ਪ੍ਰਿੰ. ਕਨਵਲਪ੍ਰੀਤ ਕੌਰ ਸਿੱਧੂ, ਸ. ਪ. ਸ. ਸ਼ਰਨਾ (ਪਠਾਨਕੋਟ) ਦੀ ਹਰਪ੍ਰੀਤ ਕੁਮਾਰੀ, ਪੀ. ਐਮ. ਸ੍ਰੀ ਸ. ਸ. ਸ. ਮਲਟੀਪਰਪਜ਼ ਸਕੂਲ ਪਟਿਆਲਾ ਦੇ ਪ੍ਰਿੰ. ਵਿਜੇ ਕਪੂਰ, ਸ. ਸ. ਸ. ਸ. ਸਿਵਲ ਲਾਈਨਜ਼ ਪਟਿਆਲਾ ਦੀ ਗਗਨਦੀਪ ਕੌਰ, ਪੀ. ਐਮ. ਸ੍ਰੀ ਸ. ਸ. ਸ. ਸਕੂਲ ਐਨ. ਟੀ. ਸੀ. ਪਟਿਆਲਾ ਦੇ ਰਜਿੰਦਰ ਸੈਣੀ, ਸ. ਪ. ਸ. ਮਠਾੜੂ (ਪਟਿਆਲਾ) ਦੇ ਲਲਿਤਾ ਬੰਗਾ, ਸਕੂਲ ਆਫ਼ ਐਮੀਨੈਂਸ (ਕੁੜੀਆਂ) ਸ੍ਰੀ ਚਮਕੌਰ ਸਾਹਿਬ (ਰੂਪਨਗਰ) ਦੇ ਪ੍ਰਿੰ. ਜਗਤਾਰ ਸਿੰਘ, ਸ. ਹ. ਸ. ਕੁਲਗਰਾਂ (ਰੂਪਨਗਰ) ਦੀ ਪ੍ਰਵੀਨਲਤਾ, ਸ. ਮ. ਸ. ਭੋਜੇਮਾਜਰਾ (ਰੂਪਨਗਰ) ਦੇ ਪ੍ਰਭਜੀਤ ਸਿੰਘ, ਸ. ਪ. ਸ. ਗੰਭੀਰਪੁਰ (ਰੂਪਨਗਰ) ਦੀ ਅਮਨਪ੍ਰੀਤ ਕੌਰ, ਸ. ਪ. ਸ. ਖਮੇੜਾ (ਰੂਪਨਗਰ) ਦੇ ਪਵਨ ਕੁਮਾਰ, ਸ. ਸ. ਸ. ਸ. (ਕੁੜੀਆਂ) ਨੰਗਲ (ਰੂਪਨਗਰ) ਦੇ ਪ੍ਰਿੰ. ਵਿਜੇ ਬੰਗਲਾ, ਸ. ਸ. ਸ. ਸ. ਕਾਹਨਪੁਰ ਖੂਹੀ (ਰੂਪਨਗਰ) ਦੇ ਪ੍ਰਿੰ. ਅਨਿਲ ਕੁਮਾਰ ਜੋਸ਼ੀ, ਸ. ਮ. ਸ. ਸ਼ੇਖਪੁਰ (ਰੂਪਨਗਰ) ਦੇ ਰਾਜੇਸ਼ ਧਰਮਾਨੀ, ਸ. ਪ. ਸ. ਸੁਖਸਾਲ (ਰੂਪਨਗਰ) ਦੇ ਅਮਰਜੀਤ, ਸਕੂਲ ਆਫ਼ ਐਮੀਨੈਂਸ ਬੰਗਾ (ਐੱਸ. ਬੀ. ਐੱਸ. ਨਗਰ) ਦੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਸ. ਹ. ਸ. ਰਾਜੋਮਾਜਰਾ (ਸੰਗਰੂਰ) ਦੇ ਮੁੱਖ ਅਧਿਆਪਕ ਵਿਪਨ ਕੁਮਾਰ ਗਰਗ, ਸ. ਪ. ਸ. ਸੁਨਾਮ (ਕੁੜੀਆਂ) (ਸੰਗਰੂਰ) ਦੇ ਰੁਪਿੰਦਰ ਕੁਮਾਰ, ਸ. ਪ. ਸ. ਛਾਹੜ (ਸੰਗਰੂਰ) ਅਮਿਤਇੰਦਰ ਬੱਤਰਾ, ਸਕੂਲ ਆਫ਼ ਐਮੀਨੈਂਸ ਫੇਜ਼-3ਬੀ1 (ਐੱਸ. ਏ. ਐੱਸ. ਨਗਰ) ਦੇ ਲੈਕਚਰਾਰ ਰਮਿਤ ਵਾਸੂਦੇਵਾ, ਸ. ਹ. ਸ. ਫੇਜ਼-5 (ਐੱਸ. ਏ. ਐੱਸ. ਨਗਰ) ਦੇ ਕ੍ਰਿਸ਼ਨ ਗੋਪਾਲ ਮਹਿਤਾ, ਸ. ਪ. ਸ. ਲੁਬਾਣਗੜ੍ਹ (ਐੱਸ. ਏ. ਐੱਸ. ਨਗਰ) ਦੇ ਜਗਤਾਰ ਸਿੰਘ, ਸ. ਸ. ਸ. ਸ. ਸਖੀਰਾ (ਤਰਨਤਾਰਨ) ਦੇ ਸੁਖਜਿੰਦਰ ਪਾਲ ਸਿੰਘ, ਸ. ਸ. ਸ. ਸ. ਤਰਨਤਾਰਨ (ਕੁੜੀਆਂ) ਦੇ ਸੁਖਜੀਤ ਕੌਰ, ਸ. ਸ. ਸ. ਸ. (ਕੁੜੀਆਂ) ਪੱਟੀ (ਤਰਨਤਾਰਨ) ਦੇ ਅਰੁਣ ਕੁਮਾਰ ਸ਼ਰਮਾ ਅਤੇ ਸ. ਪ. ਸ. ਪੰਡੋਰੀ ਗੋਲਾ (ਤਰਨਤਾਰਨ) ਦੇ ਨੀਰਜ ਸੇਠੀ ਦੇ ਨਾਂਅ ਸ਼ਾਮਿਲ ਹਨ। ਇਸੇ ਤਰ੍ਹਾਂ ਯੰਗ ਅਧਿਆਪਕ ਪੁਰਸਕਾਰ-2026 ਲਈ ਜਾਰੀ ਸੂਚੀ ‘ਚ ਸ. ਪ. ਸ. ਕੋਠੇ ਇੰਦਰ ਸਿੰਘ (ਬਠਿੰਡਾ) ਦੀ ਸੁਮਨ ਲਤਾ, ਸ. ਸ. ਸ. ਸ. ਅਰਾਈਆਂਵਾਲਾ ਕਲਾਂ (ਫ਼ਰੀਦਕੋਟ) ਦੇ ਗੁਰਸ਼ਰਨਜੀਤ ਸਿੰਘ, ਸ. ਪ. ਸ. ਗੱਟੀ ਅਜੈਬ ਸਿੰਘ (ਫ਼ਿਰੋਜ਼ਪੁਰ) ਦੇ ਵਿਪਨ ਕੁਮਾਰ, ਸ. ਮਿ. ਸ. ਆਲੋਵਾਲ (ਜਲੰਧਰ) ਦੇ ਸੰਨੀ ਛਾਬੜਾ, ਸ਼ਹੀਦ ਹੌਲਦਾਰ ਸੁਖਵਿੰਦਰ ਸਿੰਘ ਸ. ਮਿ. ਸ. ਚੱਕ ਭਾਈ ਕੇ (ਮਾਨਸਾ) ਦੇ ਜਸਮੇਲ ਸਿੰਘ, ਸ. ਪ. ਸ. ਬੈਨੀਵਾਲ (ਮਾਨਸਾ) ਦੇ ਤੇਜਿੰਦਰ ਸਿੰਘ, ਸ. ਮਿ. ਸ. ਅਮੀਨਵਾਲਾ (ਮੋਗਾ) ਦੇ ਇੰਦਰਜੀਤ ਸਿੰਘ, ਸ. ਪ. ਸ. ਧਰਮਕੋਟ ਅਗਬਰਕਾਲੂਕਾ (ਮੋਗਾ) ਦੇ ਜਗਪ੍ਰੀਤ ਸਿੰਘ, ਸ. ਹ. ਸ. ਰਾਜਪੁਰਾ ਟਾਊਨ (ਪਟਿਆਲਾ) ਦੀ ਰਾਜਦੀਪ ਕੌਰ ਅਤੇ ਸ. ਮਿ. ਸ. ਆਲੋਅਰਖ (ਸੰਗਰੂਰ) ਦੇ ਅਤੁੱਲ ਗੁਪਤਾ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਅਧਿਆਪਕ ਪੁਰਸਕਾਰ-2026 ਲਈ ਜਾਰੀ ਸੂਚੀ ‘ਚ 4 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਐਸੋਸੀਏਟ ਅਧਿਆਪਕਾਂ ਵਿਚ ਸ. ਪ. ਸ. ਕੁੱਤਹਰ (ਪਠਾਨਕੋਟ) ਦੀ ਸੁਮਨ, ਸ. ਪ. ਸ. ਨਾਰੰਗਵਾਲ (ਪਟਿਆਲਾ) ਦੇ ਗੁਰਦੀਪ ਸਿੰਘ, ਸ. ਪ. ਸ. ਢੰਗਰੋਲੀ (ਪਟਿਆਲਾ) ਦੀ ਸ਼ਿਲਪੀ ਗਰਗ, ਸ. ਪ. ਸ. ਘਾਸੀਵਾਲਾ (ਸੰਗਰੂਰ) ਦੇ ਜਗਰਾਜ ਸਿੰਘ ਦੇ ਨਾਂਅ ਸ਼ਾਮਿਲ ਹਨ, ਜਦਕਿ ਪ੍ਰਬੰਧਕੀ ਪੁਰਸਕਾਰ-2026 ਲਈ ਜਾਰੀ ਸੂਚੀ ‘ਚ ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਵਿਚ ਬਰਨਾਲਾ ਡਾਈਟ ਦੇ ਪ੍ਰਿੰ. ਡਾ. ਮੁਨੀਸ਼ ਮੋਹਨ ਸ਼ਰਮਾ, ਬੀ. ਪੀ. ਈ. ਓ. ਬਠਿੰਡਾ ਲਖਵਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ. ਸ.) ਸ੍ਰੀ ਫ਼ਤਹਿਗੜ੍ਹ ਸਾਹਿਬ ਕਮਲਜੀਤ ਕੌਰ, ਬੀ. ਪੀ. ਈ. ਓ. ਫ਼ਿਰੋਜ਼ਪੁਰ-1 ਸੁਮਨਦੀਪ ਕੌਰ, ਬੀ. ਪੀ. ਈ. ਓ. ਮੁਕਤਸਰ-1 ਜਗਦੀਪ ਸਿੰਘ ਅਤੇ ਸਹਾਇਕ ਡਾਇਰੈਕਟਰ ਸਕੂਲ ਐਜੂਕੇਸ਼ਨ (ਸ. ਸ.) ਮੁੱਖ ਦਫ਼ਤਰ ਵਿਜੇ ਕੁਮਾਰ ਸ਼ਰਮਾ ਦੇ ਨਾਂਅ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਸਾਜਿਸ਼ਕਰਤਾ ਦੱਸੇ ਜਾ ਰਹੇ ਜੌਗਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਅਗਲੀ ਖ਼ਬਰ ਉਪ-ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ’ਚ ਉੱਚ ਤਕਨੀਕੀ ਵਿਗਿਆਨਕ ਯੰਤਰ ਕੇਂਦਰ ਅਤੇ ਟੈਕਨਾਲੋਜੀ ਨਵੀਨਤਾ ਮੰਚ ਦਾ ਉਦਘਾਟ...
Ad Position 24