ਡੈਰੇਕ ਓ ਬ੍ਰਾਇਨ ਨੇ ਰਲੇਵੇਂ ਦੀਆਂ ਅਫਵਾਹਾਂ ਨੂੰ ਨਕਾਰਿਆ
ਅਜੀਤ ਡੈਸਕ
14-06-2026
ਨਵੀਂ ਦਿੱਲੀ, 13 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਸੰਯੁਕਤ ਸਕੱਤਰ ਡੇਰੇਕ ਓ'ਬ੍ਰਾਇਨ ਨੇ ਅੱਜ ਆਲ ਇੰਡੀਆ ਤਿ੍ਣਮੂਲ ਕਾਂਗਰਸ (ਏ.ਆਈ.ਟੀ.ਸੀ.) ਦੇ ਕਿਸੇ ਹੋਰ ਸਿਆਸੀ ਪਾਰਟੀ ਨਾਲ ਰਲੇਵੇਂ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਅਜਿਹੀਆਂ ਰਿਪੋਰਟਾਂ ਨੂੰ 'ਜਾਅਲੀ ਖ਼ਬਰਾਂ' ਕਰਾਰ ਦਿੱਤਾ ਹੈ | ਉਨ੍ਹਾਂ ਦੀ ਇਹ ਟਿੱਪਣੀ ਪਾਰਟੀ ਦੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ ਆਈ ਹੈ, ਜੋ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਤੋਂ ਬਾਅਦ ਅੰਦਰੂਨੀ ਸੰਕਟ ਨਾਲ ਜੂਝ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਏ.ਆਈ.ਟੀ.ਸੀ. ਦੇ ਕਿਸੇ ਹੋਰ ਪਾਰਟੀ ਨਾਲ ਰਲੇਵੇਂ ਬਾਰੇ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ |