01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਿਜਲੀ ਨਿਗਮ ਵਲੋਂ 6289 ਅਸਾਮੀਆਂ ਦੇ ਕੱਢੇ ਦੋਵੇਂ ਸੀ. ਆਰ. ਏ. ਰੱਦ

Ad Position 21
No active advertisement
ਅਜੀਤ ਡੈਸਕ 16-06-2026

ਸੋਧ ਕਰ ਕੇ ਜਲਦ ਨਵੀਆਂ ਅਸਾਮੀਆਂ ਕੱਢਾਂਗੇ-ਸੀ.ਐਮ.ਡੀ. ਬਸੰਤ ਗਰਗ
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਕੁੱਝ ਦਿਨ ਪਹਿਲਾਂ ਵਿਭਾਗ 'ਚ ਦੋ ਵੱਖੋ-ਵੱਖਰੇ ਸੀ.ਆਰ.ਏ. (317/26, 318/26) ਜਾਰੀ ਕਰਦਿਆਂ ਕੁਲ 6289 ਅਸਾਮੀਆਂ ਦੀ ਭਰਤੀ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਅੱਜ ਉਪ ਸਕੱਤਰ ਭਰਤੀ ਪੀ. ਐਸ. ਪੀ. ਸੀ. ਐਲ. ਵਲੋਂ ਤੁਰੰਤ ਪ੍ਰਭਾਵਾਂ ਨਾਲ ਰੱਦ ਕਰ ਦਿੱਤਾ ਗਿਆ ਹੈ | ਇਸ ਰੱਦ ਹੋਏ ਨੋਟੀਫ਼ਿਕੇਸ਼ਨ ਤੋਂ ਬਾਅਦ ਜਿੱਥੇ 2600 ਲਾਈਨਮੈਨ ਅਪ੍ਰੈਂਟਸ਼ਿਪ ਯੂਨੀਅਨ ਜੋ ਕਿ ਲੰਘੇ ਦਿਨੀਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਲਾਠੀਚਾਰਜ ਦੇ ਸ਼ਿਕਾਰ ਹੋਣ ਤੋਂ ਬਾਅਦ ਪਟਿਆਲਾ-ਸੰਗਰੂਰ ਰੋਡ 'ਤੇ ਬਿਜਲੀ ਟਾਵਰ 'ਤੇ ਜਾ ਚੜ੍ਹੇ ਹਨ ਦੇ ਸਾਥੀਆਂ ਨੇ ਉਕਤ ਦੋਵੇਂ ਨੋਟੀਫ਼ਿਕੇਸ਼ਨ ਰੱਦ ਹੋਣ ਤੋਂ ਬਾਅਦ ਆਪਣੀ ਸਫ਼ਾਈ ਦੀਆਂ ਵੀਡੀਉਜ਼ ਪਾ ਕੇ ਕਿਹਾ ਹੈ ਕਿ ਇਸ ਰੱਦ ਹੋਏ ਨੋਟੀਫ਼ਿਕੇਸ਼ਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਅਤੇ ਇਹ ਸਾਡੇ ਧਰਨੇ ਕਾਰਨ ਜਾਂ ਸਾਡੇ ਵਲੋਂ ਬਿਜਲੀ ਨਿਗਮ 'ਤੇ ਦਬਾਅ ਪਾਉਣ ਕਾਰਨ ਰੱਦ ਨਹੀਂ ਹੋਇਆ | ਉਨ੍ਹਾਂ ਮੰਨਿਆ ਕਿ ਇਨ੍ਹਾਂ ਰੱਦ ਹੋਏ ਨੋਟੀਫਿਕੇਸ਼ਨਾਂ ਨਾਲ ਆਈ. ਟੀ. ਆਈ. ਕੀਤੇ ਨੌਜਵਾਨਾਂ ਨੂੰ ਨੁਕਸਾਨ ਝੱਲਣਾ ਪਿਆ ਹੈ, ਜਿਸ ਦੀ ਉਨ੍ਹਾਂ ਦੀ ਯੂਨੀਅਨ ਜ਼ਿੰਮੇਵਾਰ ਨਹੀਂ ਹੈ |
'ਅਜੀਤ' ਨਾਲ ਨੋਟੀਫ਼ਿਕੇਸ਼ਨ ਰੱਦ ਹੋਣ ਸੰਬੰਧੀ ਗੱਲਬਾਤ ਕਰਦਿਆਂ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਦਾ ਕਹਿਣਾ ਹੈ ਕਿ ਵਿਭਾਗ ਨੂੰ ਉਕਤ ਦੋਵੇਂ ਨੋਟੀਫਿਕੇਸ਼ਨਾਂ 'ਚ ਅਸਾਮੀਆਂ ਨੂੰ ਲੈ ਕੇ ਕੁੱਝ ਖ਼ਰਾਬੀ ਨਜ਼ਰ ਆਈ | ਜਿਸ ਤੋਂ ਬਾਅਦ ਵਿਭਾਗ ਵਲੋਂ ਉਕਤ ਨੋਟੀਫ਼ਿਕੇਸ਼ਨ ਰੱਦ ਕੀਤਾ ਗਿਆ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ 10 ਦਿਨਾਂ ਦੇ ਅੰਦਰ-ਅੰਦਰ ਨਵਾਂ ਸੀ. ਆਰ.ਏ. ਜਾਰੀ ਕਰ ਕੇ ਅਸਾਮੀਆਂ ਕੱਢੀਆਂ ਜਾਣਗੀਆਂ | ਸੀ. ਐਮ. ਡੀ., ਬਸੰਤ ਗਰਗ

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1574.81 ਫੁੱਟ ਅਗਲੀ ਖ਼ਬਰ 23 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਹਲਕਾ ਪ੍ਰਧਾਨਾਂ ਦਾ ਐਲਾਨ
Ad Position 24
No active advertisement