07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭਾਰਤ-ਯੂ.ਕੇ. ਵਪਾਰ ਸਮਝੌਤਾ ਭਾਰਤ ਵਲੋਂ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਸਮਝੌਤਾ-ਪਿਊਸ਼ ਗੋਇਲ

Ad Position 21
No active advertisement
ਅਜੀਤ ਡੈਸਕ 26-06-2026

ਲੰਡਨ, 25 ਜੂੁਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਆਪਣੀ 3 ਦਿਨਾ ਲੰਡਨ ਯਾਤਰਾ ’ਤੇ ਹਨ। ਇਸ ਦੌਰਾਨ ਉਹ ਯੂ.ਕੇ. ਦੇ ਵਪਾਰ ਤੇ ਕਾਰੋਬਾਰ ਮੰਤਰੀ ਪੀਟਰ ਕਾਇਲ ਨਾਲ ਮੁਲਾਕਾਤ ਕਰਨਗੇ। ਅੱਜ ਇਥੇ ਲੰਡਨ ’ਚ ਇੰਡੀਆ ਗਲੋਬਲ ਫੋਰਮ ਦੀ ‘ਯੂ.ਕੇ.-ਇੰਡੀਆ ਵੀਕ 2026: ਕੈਪੀਟਲ ਫਰੰਟੀਅਰਜ਼’ ਕਾਨਫਰੰਸ ਦੌਰਾਨ ਵਿਸ਼ਵਵਿਆਪੀ ਕਾਰੋਬਾਰੀ ਆਗੂਆਂ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਅੰਤਰ-ਮਹਾਂਦੀਪੀ ਵਪਾਰ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਕੇਂਦਰੀ ਵਣਜ ਮੰਤਰੀ ਨੇ ਕਿਹਾ ਕਿ ਭਾਰਤ ਤੇ ਯੂ.ਕੇ. ਵਿਚਕਾਰ ਮੁਕਤ ਵਪਾਰ ਸਮਝੌਤਾ ਭਾਰਤ ਵਲੋਂ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਵਪਾਰਕ ਸਮਝੌਤਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤਾ ਵੀ ਅੰਤਿਮ ਰੂਪ ਲੈਣ ਦੇ ‘ਬਹੁਤ ਨੇੜੇ’ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੋਵੇਂ ਦੇਸ਼ ਇਤਿਹਾਸਕ ‘ਡਬਲ ਕੰਟਰੀਬਿਊਸ਼ਨ ਕਨਵੈਨਸ਼ਨ’ ਅਤੇ ‘ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ’ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ, ਜੋ ਕਿ 15 ਜੁਲਾਈ, 2026 ਤੋਂ ਲਾਗੂ ਹੋਣ ਜਾ ਰਹੇ ਹਨ। ਆਪਣੀ ਤਿੰਨ ਦਿਨਾ ਲੰਡਨ ਫੇਰੀ ਦੌਰਾਨ ਪੀਯੂਸ਼ ਗੋਇਲ ਯੂ.ਕੇ. ਦੇ ਵਪਾਰ ਅਤੇ ਕਾਰੋਬਾਰ ਮੰਤਰੀ ਪੀਟਰ ਕਾਇਲ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ 2030 ਤੱਕ ਦੁਵੱਲੇ ਵਪਾਰ ਨੂੰ 120 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦੇ ਸਾਂਝੇ ਟੀਚੇ ‘ਤੇ ਕੰਮ ਕਰਨਗੇ ਤੇ ਰੈਗੂਲੇਟਰੀ ਰੋਡਮੈਪ (ਨਿਯਮਾਂ ਦੀ ਰੂਪਰੇਖਾ) ਤੇ ਸਰਹੱਦ ਪਾਰ ਕਸਟਮ ਤਾਲਮੇਲ ਨੂੰ ਸਰਲ ਬਣਾਉਣ ਬਾਰੇ ਚਰਚਾ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪ੍ਰੀਖਿਆ ਸੁਧਾਰਾਂ ਲਈ ਕਾਂਗਰਸ ਵਲੋਂ ਅੰਦੋਲਨ ਤੇਜ਼ ਅਗਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਸਾਂਝੇ ਸੰਘਰਸ਼ ਦਾ ਐਲਾਨ
Ad Position 24
No active advertisement