ਪੂਰੇ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ
ਸਾਹਨੇਵਾਲ, 2 ਜੁਲਾਈ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਪੰਥਕ ਮਸਲਿਆਂ ਅਤੇ ਅਜੋਕੇ ਸੰਕਟ ਦੇ ਹੱਲ ਲਈ 6 ਜੁਲਾਈ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ. ਟੀ. ਰੋਡ ਸਾਹਨੇਵਾਲ ਵਿਖੇ ਸਵੇਰੇ 10 ਵਜੇ ਇਕ ਵਿਸ਼ੇਸ਼ ਪੰਥਕ ਇਕੱਤਰਤਾ ਸੱਦੀ ਗਈ ਹੈ।ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਨੇ ਦੱਸਿਆ ਕਿ ਬੀਤੇ ਦਿਨੀਂ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਅਤੇ ਸਮੂਹ ਪੰਥਕ ਕੌਂਸਲ ਵਲੋਂ ਪੰਥਕ ਆਗੂਆਂ ਅਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਵਿਸ਼ਾਲ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਬਲਜੀਤ ਸਿੰਘ ਹਰਾ, ਉਪ ਪ੍ਰਧਾਨ ਮਲਕੀਤ ਸਿੰਘ ਹਰਾ, ਸੁਖਵੰਤ ਸਿੰਘ ਪੰਜਲੈਂਡ, ਹਰਮਨਜੀਤ ਸਿੰਘ ਧੁੰਮਾਂ, ਭੁਪਿੰਦਰ ਸਿੰਘ ਕਲਕੱਤਾ, ਪ੍ਰਭਜੋਤ ਸਿੰਘ ਪੰਜਲੈਂਡ, ਹਰਦਰਸ਼ਨ ਸਿੰਘ ਪਟਿਆਲਾ, ਇਰਵਨ ਸਿੰਘ ਲਾਲੀ, ਕੁਲਦੀਪ ਸਿੰਘ ਸ਼ੇਰ ਮਾਜਰਾ, ਅਵਤਾਰ ਸਿੰਘ ਕੈਂਥ ਆਦਿ ਪਤਵੰਤੇ ਹਾਜ਼ਰ ਸਨ।
ਸਾਹਨੇਵਾਲ ਵਿਖੇ 6 ਜੁਲਾਈ ਨੂੰ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਹੋਵੇਗੀ ਪੰਥਕ ਇਕੱਤਰਤਾ
ਅਜੀਤ ਡੈਸਕ
03-07-2026