ਰਾਜਾਸਾਂਸੀ, 2 ਜੁਲਾਈ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਤਪੱਸਵੀ ਸੰਤ ਬਾਬਾ ਜਵੰਦ ਸਿੰਘ ਜੀ ਦੇ ਤੱਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਸੰਤ ਬਾਬਾ ਜਵੰਦ ਸਿੰਘ ਦੀ 104 ਸਾਲਾ ਬਰਸੀ ਨੂੰ ਸਮਰਪਿਤ ਏਅਰ ਪੋਰਟ ਅਥਾਰਟੀ, ਹਵਾਈ ਫ਼ੌਜ, ਵੱਖ-ਵੱਖ ਹਵਾਈ ਕੰਪਨੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਇਲਾਕੇ ਦੀਆਂ ਸੰਗਤਾਂ ਤੇ ਸੰਤਾਂ ਮਹਾਪੁਰਸ਼ਾਂ ਦੇ ਸਾਂਝੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਮਨਾਇਆ ਗਿਆ। ਰਖਾਏ ਗਏ 181 ਅਖੰਡ ਪਾਠਾਂ ਦੀ ਲੜੀ ਦੇ ਭੋਗ ਉਪਰੰਤ ਸਿੱਖ ਪੰਥ ਦੇ ਮਹਾਨ ਰਾਗੀਆਂ, ਢਾਡੀਆਂ, ਕਵੀਸ਼ਰਾਂ ‘ਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਗਿਆਨੀ ਸ਼ਰਨਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸੰਤਸਰ ਸਾਹਿਬ ਭਾਈ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ, ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ, ਭਾਈ ਜਰਨੈਲ ਸਿੰਘ ਹਜ਼ੂਰੀ ਰਾਗੀ, ਭਾਈ ਗੁਰਇਕਾਲ ਸਿੰਘ ਮਾਤਾ ਕੌਲਾਂ ਜੀ ਅੰਮ੍ਰਿਤਸਰ ਵਾਲੇ, ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ, ਕਵੀਸ਼ਰ ਭਾਈ ਗੁਰਪ੍ਰੀਤ ਸਿੰਘ ਵਲੋਂ ਧੁਰ ਕੀ ਬਾਣੀ ਦਾ ਕੀਰਤਨ, ਗੁਰਮਤਿ ਵਿਚਾਰਾਂ, ਢਾਡੀ ਵਾਰਾਂ ਤੇ ਗੁਰੂ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਬਾਬਾ ਜਵੰਦ ਸਿੰਘ ਦੀ ਜੀਵਨੀ ‘ਤੇ ਚਾਨਣਾ ਪਾਉਦਿਆ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਗੁਰਦੁਆਰਾ ਏਅਰ ਪੋਰਟ ਅਥਾਰਟੀ ਦੀ ਲੋਕਲ ਕਮੇਟੀ ‘ਚ ਕੰਵਲਬੀਰ ਸਿੰਘ, ਕੈਪਟਨ ਅਜੇਪਾਲ ਸਿੰਘ, ਭਾਈ ਭਗਵੰਤ ਸਿੰਘ, ਨਛੱਤਰ ਸਿੰਘ ਭੁੱਲਰ, ਅੰਗਰੇਜ਼ ਸਿੰਘ, ਰਕੇਸ਼ ਕੁਮਾਰ, ਕੁਲਦੀਪ ਸਿੰਘ ਤੇ ਬਾਬਾ ਸਰਬਜੀਤ ਸਿੰਘ ਰਾਜਾਸਾਂਸੀ , ਤਰਲੋਚਨ ਸਿੰਘ ਹੈਪੀ, ਗੁਰਮੁੱਖੀ ਸਿੰਘ ਠੇਕੇਦਾਰ, ਬਲਜਿੰਦਰ ਸਿੰਘ ਖ਼ਾਲਸਾ, ਭਾਈ ਰਾਜਵਿੰਦਰ ਸਿੰਘ ਵਲੋਂ ਪੁੱਜੇ ਸੰਤਾਂ ਮਹਾਂਪੁਰਸ਼ਾਂ, ਰਾਗੀ, ਢਾਡੀ ਤੇ ਕਵੀਸ਼ਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਸਰਦਾਰਾ ਸਿੰਘ ਤੇ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਏਅਰ ਪੋਰਟ ਡਾਇਰੈਕਟਰ ਏ. ਕੇ., ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਚੇਅਰਮੈਨ ਗੁਰਸ਼ਰਨ ਸਿੰਘ ਛੀਨਾ, ਸੋਨੀਆ ਮਾਨ, ਮੁਖਵਿੰਦਰ ਸਿੰਘ ਮਾਹਲ, ਦਿਲਰਾਜ ਸਿੰਘ ਸਰਕਾਰੀਆ, ਰਾਣਾ ਰਣਬੀਰ ਸਿੰਘ ਲੋਪੋਕੇ, ਨਗਰ ਪੰਚਾਇਤ ਦੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ, ਰਘਬੀਰ ਸਿੰਘ ਰਾਜਾਸਾਂਸੀ, ਸਾਬਕਾ ਪ੍ਰਧਾਨ ਇੰਦਰਪਾਲ ਸਿੰਘ ਲਾਲੀ, ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ, ਜਸਪਾਲ ਸਿੰਘ ਭੱਟੀ, ਹਰਜੀਤ ਸਿੰਘ ਵਰਨਾਲੀ, ਬਲਜਿੰਦਰ ਸਿੰਘ ਸੰਧਾਵਾਲੀਆ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਠੇਕੇਦਾਰ, ਗੁਰਬਿੰਦਰ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਵਲੋਂ ਅਡੀਸ਼ਨਲ ਸਕੱਤਰ ਵਿਜੈ ਸਿੰਘ, ਸੁਪਰਡੈਂਟ ਧਰਮ ਪ੍ਰਚਾਰ ਕਮੇਟੀ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਬਲਦੇਵ ਸਿੰਘ, ਕੁੰਵਰ ਰਣਬੀਰ ਸਿੰਘ ਸੰਧਾਵਾਲੀਆ, ਅਮਨਦੀਪ ਸਿੰਘ ਲਾਰਾ, ਨੰਬਰਦਾਰ ਦਵਿੰਦਰ ਸਿੰਘ ਬੂਆਨੰਗਲੀ, ਸਤਨਾਮ ਸਿੰਘ ਬੱਬੂ, ਅਦਲੀਵਾਲਾ, ਕੁਲੰਤ ਸਿੰਘ, ਏਅਰਪੋਰਟ ਦੇ ਸਮੂਹ ਅਧਿਕਾਰੀ, ਕਮਾਂਡੈਂਟ ਸਾਹਬ ਤੇ ਸਮੂਹ ਵਿਭਾਗਾਂ, ਸਮੂਹ ਹਵਾਈ ਕੰਪਨੀਆਂ ਦੇ ਸਟਾਫ ਤੇ ਸਮੁੱਚੇ ਕਰਮਚਾਰੀਆਂ ਨੇ ਹਾਜ਼ਰੀ ਭਰੀ।
ਬਾਬਾ ਜਵੰਦ ਸਿੰਘ ਦੀ ਬਰਸੀ ਮੌਕੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਮਨਾਇਆ
ਅਜੀਤ ਡੈਸਕ
03-07-2026