ਜੌੜੇਪੁਲ ਜਰਗ, 2 ਜੁਲਾਈ (ਪਾਲਾ ਰਾਜੇਵਾਲੀਆ)- ਪਿੰਡ ਰੌਣੀ ਵਿਖੇ ਰੌਣੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਗੁਰਪ੍ਰੀਤ ਸਿੰਘ ਰੌਣੀ ਅਤੇ ਬਿਪਨਦੀਪ ਰੌਣੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵੱਖ ਵੱਖ ਗੀਤਕਾਰਾਂ, ਗਜ਼ਲਕਾਰਾਂ, ਕਵੀਆਂ, ਲੇਖਕਾਂ, ਪਤਵੰਤਿਆਂ, ਸਮਾਜ ਸੇਵੀਆਂ, ਪਤਵੰਤਿਆਂ ਅਤੇ ਪ੍ਰਮੁੱਖ ਵਿਅਕਤੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮਨੋਹਰ ਲਾਲ ਬੱਬੂ ਰੌਣੀ, ਪਾਲ ਸ਼ਮਸ਼ਪੁਰ ਅਤੇ ਯਾਦ ਰੌਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਰਚਨਾਵਾਂ ਤੇ ਉਸਾਰੂ ਬਹਿਸ ਵੀ ਹੋਈ ਅਤੇ ਵੱਖ ਵੱਖ ਭਖਦੇ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਬਿਪਨਪ੍ਰੀਤ ਰੌਣੀ, ਗੁਰਪ੍ਰੀਤ ਰੌਣੀ, ਬੱਬੂ ਰੌਣੀ, ਮਾ. ਮਨਜੀਤ ਸਿੰਘ, ਨੋਨਾ ਰੌਣੀ, ਯਾਦ ਰੌਣੀ ਸਮੇਤ ਹੋਰਨਾਂ ਨੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਵਿਨੇ ਕੁਮਾਰ ਹੈਪੀ ਰੌਣੀ ਸਮੇਤ ਹੋਰ ਹਾਜ਼ਰ ਸਨ।