ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕੁੱਤਿਆਂ ਨੇ ਬੱਚੀ ਨੂੰ ਵੱਢਿਆ- ਮੌਤ

Ad Position 21
No active advertisement
ਅਜੀਤ ਡੈਸਕ 07-07-2026

ਅੱਡਾ ਸਰਾਂ (ਹੁਸ਼ਿਆਰਪੁਰ) , 6 ਜੁਲਾਈ (ਮਸੀਤੀ)-ਪਿੰਡ ਬੱਸੀ ਜਲਾਲ ਸੰਪਰਕ ਸੜਕ ’ਤੇ ਬੀਤੀ ਦੇਰ ਸ਼ਾਮ ਲਵਾਰਸ ਕੁੱਤਿਆਂ ਨੇ ਪ੍ਰਵਾਸੀ ਖੇਤ ਮਜ਼ਦੂਰਾਂ ਦੀ ਕਰੀਬ 4 ਸਾਲਾਂ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢਿਆ ਅਤੇ ਉਸ ਦੀ ਮੌਤ ਹੋ ਗਈ। ਇਹ ਦੁਖਾਂਤ ਸ਼ਾਮ ਉਸ ਵੇਲੇ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਖੇਤ ਮਜ਼ਦੂਰ ਉਕਤ ਸੰਪਰਕ ਸੜਕ ’ਤੇ ਪੋਲਟਰੀ ਫਾਰਮ ਨਜ਼ਦੀਕ ਕਿਸੇ ਕਿਸਾਨ ਦੇ ਖੇਤ ਵਿਚ ਝੋਨਾ ਲਗਾ ਰਹੇ ਸਨ ਅਤੇ ਉਨ੍ਹਾਂ ’ਚੋਂ ਰਾਮ ਜੀਵਨ ਅਤੇ ਪ੍ਰੀਤੀ ਨੇ ਆਪਣੀ ਬੱਚੀ ਗੁਣਗੁਣ ਨੂੰ ਕੁੱਝ ਦੂਰ ਮੋਟਰ ’ਤੇ ਦਰੱਖ਼ਤ ਦੀ ਛਾਂ ਥੱਲੇ ਪਾਇਆ ਸੀ। ਇਸ ਦੌਰਾਨ 7 ਦੇ ਕਰੀਬ ਕੁੱਤਿਆਂ ਨੇ ਬੱਚੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਥੋੜ੍ਹੀ ਦੂਰ ਘਸੀਟ ਕੇ ਲੈ ਗਏ। ਬੱਚੀ ਦੀਆਂ ਚੀਕਾਂ ਸੁਣ ਉਸ ਦੇ ਮਾਤਾ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਜਦੋਂ ਪਹੁੰਚੇ ਤਾਂ ਬੱਚੀ ਗੰਭੀਰ ਜ਼ਖਮੀ ਹੋਈ ਪਈ ਸੀ। ਉਸ ਨੂੰ ਉਨ੍ਹਾਂ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫ਼ਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਸਿੱਖਿਆ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਦਾਖ਼ਲੇ ਲਈ ਆਖ਼ਰੀ ਤਰੀਕ 24 ਜੁਲਾਈ ਐਲਾਨੀ
Ad Position 24
No active advertisement