ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ

Ad Position 21
No active advertisement
ਅਜੀਤ ਡੈਸਕ 09-07-2026
ਮੌੜ ਮੰਡੀ, 8 ਜੁਲਾਈ (ਗੁਰਜੀਤ ਸਿੰਘ ਕਮਾਲੂ)-ਸਬ ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਘੁੰਮਣ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਥਾਣਾ ਮੌੜ ਵਿਖੇ ਮ੍ਰਿਤਕ ਨੌਜਵਾਨ ਦੇ ਭਰਾ ਗੁਰਦੀਪ ਸਿੰਘ ਦੇ ਬਿਆਨਾਂ ‘ਤੇ ਮੌੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਲਿਖਾਏ ਬਿਆਨ ਵਿਚ ਗੁਰਦੀਪ ਸਿੰਘ ਪੁੱਤਰ ਜੱਗਾ ਸਿੰਘ ਦੱਸਿਆ ਕਿ ਅੱਜ ਸਵੇਰੇ 8 ਕੁ ਵਜੇ ਦੇ ਕਰੀਬ ਉਹ ਖ਼ੁਦ ਅਤੇ ਉਸ ਦਾ ਭਰਾ ਰਜਿੰਦਰ ਸਿੰਘ ਅਤੇ ਚਾਚਾ ਜਗਤਾਰ ਸਿੰਘ ਆਪਣੇ ਖੇਤ ਗਏ ਸਨ, ਜਿਸ ਦੌਰਾਨ ਕੁਝ ਵਿਅਕਤੀਆਂ ਜਿਨ੍ਹਾਂ ਦੀ ਪਹਿਲਾਂ ਵੀ ਰਜਿੰਦਰ ਸਿੰਘ ਨਾਲ ਤੂੰ-ਤੂੰ ਮੈਂ-ਮੈਂ ਹੋਈ ਸੀ। ਉਹ ਆਪਣੇ ਹੱਥਾਂ ਵਿਚ ਕਸੀਆ ਅਤੇ ਲੋਹੇ ਦੇ ਰਾਡ ਲੈ ਕੇ ਆਏ ਹੋਏ ਸਨ। ਉਨ੍ਹਾਂ ਨੇ ਮੇਰੇ ਭਰਾ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਵਿਚ ਕਾਫੀ ਸੱਟਾਂ ਮਾਰੀਆਂ। ਸਾਡੇ ਵਲੋਂ ਰੌਲਾ ਪਾਉਣ ‘ਤੇ ਹਮਲਾਵਰ ਉਥੋਂ ਭੱਜ ਗਏ। ਅਸੀਂ ਰਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਰਜਿੰਦਰ ਸਿੰਘ ਦੀ ਮੌਤ ਹੋ ਗਈ। ਗੁਰਦੀਪ ਸਿੰਘ ਨੇ ਦੱਸਿਆ ਕਿ ਰੰਜਿਸ਼ ਦੀ ਵਜ੍ਹਾ ਕਿ ਹਮਲਾਵਰ ਵਿਅਕਤੀ ਆਪਣੇ ਟਰੈਕਟਰ ਉੱਪਰ ਉੱਚੀ ਆਵਾਜ਼ ਨਾਲ ਡੈੱਕ ਚਲਾਉਂਦੇ ਸਨ, ਜਿਨ੍ਹਾਂ ਦਾ ਸਾਡੇ ਵਲੋਂ ਵਿਰੋਧ ਕੀਤਾ ਜਾਂਦਾ ਸੀ। ਥਾਣਾ ਮੌੜ ਦੇ ਮੁਖੀ ਤਰੁਣਦੀਪ ਸਿੰਘ ਨੇ ਦੱਸਿਆ ਕਿ ਮੌੜ ਪੁਲਿਸ ਵਲੋਂ ਰਾਜਦੀਪ ਸਿੰਘ, ਮੱਘਰ ਸਿੰਘ, ਕਰਨੈਲ ਸਿੰਘ ਵਾਸੀ ਘੁੰਮਣ ਕਲਾਂ ਤੇ ਕੁਝ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਿੰਡ-ਪਿੰਡ ਦਿਖਾਈ ਜਾਵੇਗੀ ਫ਼ਿਲਮ ਸਤਲੁਜ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਸੰਜੀਵ ਅਰੋੜਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ
Ad Position 24
No active advertisement