ਨਵੀਂ ਦਿੱਲੀ, 9 ਜੁਲਾਈ (ਪੀ.ਟੀ.ਆਈ.)-ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐੱਸ ਆਈ ਆਰ) ਦਾ ਤੀਜਾ ਪੜਾਅ ਚਾਰ ਸੂਬਿਆਂ ਵਿੱਚ ਚੱਲ ਰਿਹਾ ਹੈ। ਇਨ੍ਹਾਂ ਸੂਬਿਆਂ ਦੀਆਂ ਡਰਾਫਟ ਵੋਟਰ ਸੂਚੀਆਂ ਵਿੱਚੋਂ ਲਗਭਗ 22 ਲੱਖ ਵੋਟਰਾਂ ਨੂੰ ਬਾਹਰ ਰੱਖਿਆ ਗਿਆ ਹੈ।ਮਿਜ਼ੋਰਮ, ਓਡੀਸ਼ਾ, ਮਨੀਪੁਰ ਅਤੇ ਸਿੱਕਮ ਦੇ ਮੁੱਖ ਚੋਣ ਅਧਿਕਾਰੀਆਂ ਵਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਇਨ੍ਹਾਂ ਸੂਬਿਆਂ ਵਿੱਚ ਕੁੱਲ ਵੋਟਰ ਅਧਾਰ ਲਗਭਗ 22 ਲੱਖ ਘਟਿਆ ਹੈ।ਇਨ੍ਹਾਂ ਸੂਬਿਆਂ ਵਿੱਚ ਕੁੱਲ ਵੋਟਰ ਅਧਾਰ, ਜੋ ਕਿ ਐੱਸ.ਆਈ.ਆਈ. ਪ੍ਰਕਿਰਿਆ ਤੋਂ ਪਹਿਲਾਂ 36.8 ਕਰੋੜ ਸੀ, ਹੁਣ ਘਟ ਕੇ 34.6 ਕਰੋੜ ਰਹਿ ਗਿਆ ਹੈ। ਸਭ ਤੋਂ ਵੱਧ ਨਾਂਅ - 20.11 ਲੱਖ ਓਡੀਸ਼ਾ ਵਿੱਚ ਹਟਾ ਦਿੱਤੇ ਗਏ ਸਨ। ਬੇਸ਼ੱਕ, ਡਰਾਫਟ ਸੂਚੀ ਵਿੱਚੋਂ ਬਾਹਰ ਰਹਿ ਗਏ ਲੋਕਾਂ ਕੋਲ ਅਜੇ ਵੀ ਅੰਤਿਮ ਸੂਚੀ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ, ਜੋ ਇਸ ਸਾਲ ਦੇ ਅੰਤ ਵਿੱਚ ਜਾਰੀ ਕੀਤੀ ਜਾਵੇਗੀ। ਮਿਜ਼ੋਰਮ, ਓਡੀਸ਼ਾ, ਮਨੀਪੁਰ ਅਤੇ ਸਿੱਕਮ ਉਨ੍ਹਾਂ 16 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਹਨ ਜਿੱਥੇ ਵੋਟਰ ਸੂਚੀ ਸੋਧ ਵੱਖ-ਵੱਖ ਸਮਾਂ-ਸਾਰਣੀਆਂ ਨਾਲ ਚੱਲ ਰਹੀ ਹੈ।ਜਦੋਂ ਐੱਸ.ਆਈ.ਆਰ. ਦਾ ਤੀਜਾ ਪੜਾਅ 14 ਮਈ ਨੂੰ ਸ਼ੁਰੂ ਹੋਇਆ, ਤਾਂ 16 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਕੁੱਲ ਵੋਟਰ ਅਧਾਰ 367.3 ਕਰੋੜ ਸੀ।ਜਦੋਂ ਚੋਣ ਕਮਿਸ਼ਨ ਬਿਹਾਰ ਵਿੱਚ ਐZਸ.ਆਈ.ਆਈ. ਪ੍ਰਕਿਰਿਆ ਦੀ ਤਿਆਰੀ ਕਰ ਰਿਹਾ ਸੀ, ਤਾਂ ਕਮਿਸ਼ਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜ਼ਮੀਨੀ ਸਟਾਫ ਨੇ ਸੂਬੇ ਵਿੱਚ ਬੰਗਲਾਦੇਸ਼, ਨਿਪਾਲ ਅਤੇ ਮਿਆਂਮਾਰ ਦੇ ਬਹੁਤ ਸਾਰੇ ਨਾਗਰਿਕ ਪਾਏ ਸਨ। ਬੇਸ਼ੱਕ, ਚੋਣ ਕਮਿਸ਼ਨ ਨੇ ਅੰਤ ਵਿੱਚ ਉਨ੍ਹਾਂ ਲੋਕਾਂ ਦਾ ਡੇਟਾ ਜਾਂ ਸਬੂਤ ਸਾਂਝਾ ਨਹੀਂ ਕੀਤਾ ਜੋ ਸੂਬੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਦੇ ਅਯੋਗ ਸਨ। ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਦਾਅਵਿਆਂ ਨੂੰ ਐੱਸ.ਆਈ.ਆਰ. ਪ੍ਰਕਿਰਿਆ ਰਾਹੀਂ ਭਾਜਪਾ ਅਤੇ ਇਸਦੇ ਸਹਿਯੋਗੀਆਂ ਨਾਲ ਜੁੜੇ ਨਾ ਹੋਣ ਵਾਲੇ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਚਾਲ ਵਜੋਂ ਖਾਰਜ ਕਰ ਦਿੱਤਾ।
ਐੱਸ.ਆਈ.ਆਰ. ਮਸੌਦਾ ਵੋਟਰ ਸੂਚੀ-ਚਾਰ ਸੂਬਿਆਂ ’ਚ ਵੋਟਰਾਂ ਦੀ ਗਿਣਤੀ 22 ਲੱਖ ਘਟੀ
ਅਜੀਤ ਡੈਸਕ
10-07-2026