ਆਲਮਗੀਰ/ਲੁਧਿਆਣਾ, 11 ਜੁਲਾਈ (ਜਰਨੈਲ ਸਿੰਘ ਪੱਟੀ)- ਅੱਜ ਦੇ ਸਮੇਂ ’ਚ ਔਰਤਾਂ ਵਿਚ ਪੌਲੀਸਿਸਟਿਕ ਓਵਰੀਅਨ ਰੋਗ ਮਹਿਲਾਵਾਂ ਦੇ ਅੰਡਾਸ਼ਿਆਂ ’ਚ ਹੋਣ ਵਾਲਾ ਹਾਰਮੋਨਲ ਅਸੰਤੁਲਨ ਇਕ ਤੇਜ਼ੀ ਨਾਲ ਵੱਧ ਰਹੀ ਸਿਹਤ ਸਮੱਸਿਆ ਬਣ ਚੁੱਕੀ ਹੈ । ਗਲਤ ਖਾਣ-ਪੀਣ, ਆਰਾਮਦਾਇਕ ਜੀਵਨ-ਸ਼ੈਲੀ, ਤਣਾਅ ਅਤੇ ਵਧਦੇ ਮੋਟਾਪੇ ਕਾਰਨ ਇਸ ਬਿਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਪੌਲੀਸਿਸਟਿਕ ਓਵਰੀਅਨ ਰੋਗ ਮਹਿਲਾਵਾਂ ਦੇ ਅੰਡਾਸ਼ਿਆਂ ਵਿਚ ਹੋਣ ਵਾਲਾ ਹਾਰਮੋਨਲ ਅਸੰਤੁਲਨ ਕਾਰਨ ਮਹਿਲਾਵਾਂ ਨੂੰ ਅਨਿਯਮਿਤ ਮਹਾਵਾਰੀ, ਹਾਰਮੋਨਲ ਅਸੰਤੁਲਨ, ਤੇਜ਼ੀ ਨਾਲ ਵਜ਼ਨ ਵਧਣਾ, ਚਿਹਰੇ ’ਤੇ ਵਾਲ ਆਉਣਾ, ਮੁਹਾਸੇ ਅਤੇ ਗਰਭਧਾਰਣ ਵਿਚ ਮੁਸ਼ਕਿਲ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਮੋਟਾਪੇ ਦੇ ਪ੍ਰਭਾਵਸ਼ਾਲੀ ਇਲਾਜ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਮੋਟਾਪਾ ਮੁਕਤ ਪੰਜਾਬ ਮੁਹਿੰਮ ਤਹਿਤ ਮੁਫ਼ਤ ਰਜਿਸਟ੍ਰੇਸ਼ਨ ਬੈਰੀਆਟ੍ਰਿਕ ਸਰਜਰੀ ਜਾਗਰੂਕਤਾ ਸਮਾਗਮ ਕਰਵਾਇਆ ਜਾ ਰਿਹਾ ਹੈ। ਉਕਤ ਸਮਾਗਮ ਹੋਟਲ ਹਾਲੀਡੇ ਇਨ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ 26 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆ ਜਾਵੇਗਾ। ਇਸ ਦੌਰਾਨ ਮੋਟਾਪੇ, ਪੌਲੀਸਿਸਟਿਕ ਓਵਰੀਅਨ ਰੋਗ, ਸ਼ੂਗਰ ਅਤੇ ਮੋਟਾਪੇ ਨਾਲ ਜੁੜੀਆਂ ਹੋਰ ਬਿਮਾਰੀਆਂ ਬਾਰੇ ਮਾਹਿਰ ਡਾਕਟਰ ਵਿਸਥਾਰਪੂਰਵਕ ਜਾਣਕਾਰੀ ਦੇਣਗੇ।
ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਬੈਰੀਆਟ੍ਰਿਕ ਸਰਜਰੀ ਜਾਗਰੂਕਤਾ ਸਮਾਗਮ ਅੰਮ੍ਰਿਤਸਰ ਵਿਖੇ 26 ਨੂੰ
ਅਜੀਤ ਡੈਸਕ
12-07-2026