ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਨੂੰ ਡਿੱਗਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਉਸਾਰੀ ਨਾਲ ਬੁੱਤ ਦੇ ਡਿੱਗਣ ਦਾ ਬਣਿਆ ਖ਼ਤਰਾ

Ad Position 21
No active advertisement
ਅਜੀਤ ਡੈਸਕ 14-07-2026
ਅੰਮ੍ਰਿਤਸਰ, 13 ਜੁਲਾਈ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਨਾਂਅ ‘ਤੇ 84 ਏਕੜ ਜ਼ਮੀਨ ‘ਚ ਲਗਾਏ ਗਏ ਰਾਮ ਬਾਗ ਵਿਚ 41 ਸਾਲ ਪਹਿਲਾਂ ਸਥਾਪਿਤ ਕੀਤੇ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਦੇ ਹੇਠਾਂ ਤੋਂ ਜ਼ਮੀਨ ਧਸਣ ਦਾ ਮਾਮਲਾ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਤੋਂ ਬਾਅਦ ਭਾਵੇਂ ਕਿ ਲੰਬੀ ਉਡੀਕ ਦੇ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ, ਪਰ ਉਸਾਰੀ ਦੀ ਹਲਕੀ ਰਫ਼ਤਾਰ ਦੇ ਚੱਲਦਿਆਂ ਉਕਤ ਬੁੱਤ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਨਸੂਨ ਦੌਰਾਨ ਬੁੱਤ ਦੇ ਆਲੇ-ਦੁਆਲੇ ਪਾਣੀ ਭਰਨ ਨਾਲ ਇਹ ਬੁੱਤ ਕਿਸੇ ਵੀ ਵੇਲੇ ਡਿਗ ਸਕਦਾ ਹੈ। ਦੱਸਣਯੋਗ ਹੈ ਕਿ ਆਪਣੀ ਪਿਆਰੀ ਘੋੜੀ ਲੇਲੀ ‘ਤੇ ਬੈਠੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਬੁੱਤ ਸਥਾਨਕ ਮਜੀਠਾ ਰੋਡ ਚੌਕ ‘ਚ ਉੱਚੀ ਜਗ੍ਹਾ ‘ਤੇ ਸਥਾਪਤ ਕੀਤਾ ਗਿਆ ਹੈ। ਇਸ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਪੰਜਾਬ ਦੇ ਤਤਕਾਲੀ ਰਾਜਪਾਲ ਅਰਜੁਨ ਸਿੰਘ ਨੇ 28 ਜੂਨ 1985 ਨੂੰ ਅਦਾ ਕੀਤੀ ਸੀ। ਬੁੱਤ ਸਥਾਪਤ ਕੀਤੇ ਜਾਣ ਤੋਂ ਪਹਿਲਾਂ ਇਸ ਸਥਾਨ ‘ਤੇ ਮਿੱਟੀ ਦੀ ਉੱਚੀ ਪਹਾੜੀ ਅਤੇ ਇਸ ਦੇ ਨਾਲ ਹੀ ਪਾਣੀ ਦਾ ਸੂਆ ਹੋਇਆ ਕਰਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਸਥਾਨਕ ਨਗਰ ਨਿਗਮ ਵਲੋਂ ਸ਼ੇਰ-ਏ-ਪੰਜਾਬ ਦੇ ਬੁੱਤ ਵਾਲੇ ਵਿਸ਼ਾਲ ਥੜ੍ਹੇ ਦੀ ਮੁਰੰਮਤ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਵਲੋਂ ਬਕਾਇਦਾ ਪੱਤਰ ਭੇਜ ਕੇ ਇਤਰਾਜ਼ ਜਤਾਇਆ ਗਿਆ। ਦਰਅਸਲ, ਏ. ਐੱਸ. ਆਈ. ਦਾ ਕਹਿਣਾ ਹੈ ਕਿ ਉਕਤ ਥਾਂ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਚੱਲ ਰਹੇ ਮੁਰੰਮਤ ਦੇ ਕੰਮ ਬਾਰੇ ਹਨੇਰੇ ‘ਚ ਰੱਖਿਆ ਗਿਆ। ਦੂਜੇ ਪਾਸੇ, ਨਗਰ ਨਿਗਮ ਦਾ ਕਹਿਣਾ ਹੈ ਕਿ ਰੱਖ-ਰਖਾਅ ਦਾ ਕੰਮ ਨਗਰ ਨਿਗਮ ਦੀ ਜ਼ਿੰਮੇਵਾਰੀ ਅਧੀਨ ਆਉਂਦਾ ਹੈ ਅਤੇ ਇਸ ‘ਚ ਏ. ਐੱਸ. ਆਈ. ਦੀ ਕੋਈ ਸਿੱਧੀ ਭੂਮਿਕਾ ਨਹੀਂ ਹੈ। ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਮਹਾਰਾਜਾ ਦੇ ਬੁੱਤ ਅਤੇ ਇਸ ਦੇ ਥੜ੍ਹੇ ਦੀ ਸ਼ੁਰੂ ਕੀਤੀ ਨਵਉਸਾਰੀ ਅਤੇ ਮੁਰੰਮਤ ਵੱਲ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ, ਸੂਬਾ ਸਰਕਾਰ ਦੇ ਸੈਰ-ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਕੰਮ ਦੀ ਰਫ਼ਤਾਰ ‘ਚ ਤੇਜ਼ੀ ਨਾ ਆਉਣ ਕਰਕੇ ਜਿੱਥੇ ਬੁੱਤ ਦੇ ਢਹਿ ਜਾਣ ਦਾ ਖ਼ਤਰਾ ਬਣ ਸਕਦਾ ਹੈ, ਉੱਥੇ ਹੀ ਇਸ ‘ਤੇ ਆਉਣ ਵਾਲੀ ਲਾਗਤ ‘ਚ ਵੀ ਵੱਡਾ ਵਾਧਾ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿ ਫ਼ੌਜ ’ਤੇ ਕੀਤਾ ਤਿੱਖਾ ਹਮਲਾ ਅਗਲੀ ਖ਼ਬਰ ਮਾਧਵ ਕੇ. ਆਰ. ਜੀ. ਗਰੁੱਪ ਵਲੋਂ ‘ਜਯੋਤੀ’ ਸੀ.ਆਰ.ਐੱਸ. ਟੀ.ਐੱਮ.ਟੀ. ਸਰੀਆ ਕੀਤਾ ਲਾਂਚ
Ad Position 24
No active advertisement