ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 13 ਜੁਲਾਈ (ਬਲਜਿੰਦਰ ਸਿੰਘ, ਰਾਜੇਸ਼ ਸ਼ਰਮਾ)-ਦੇਸ਼ ਦੇ ਪ੍ਰਮੁੱਖ ਸਟੀਲ ਉਦਯੋਗ ਸਮੂਹ ‘ਮਾਧਵ ਕੇ.ਆਰ.ਜੀ. ਗਰੁੱਪ’ ਮੰਡੀ ਗੋਬਿੰਦਗੜ੍ਹ ਵਲੋਂ ਵਿਸ਼ੇਸ਼ ਤਕਨੀਕ ਵਾਲਾ ਨਵਾਂ ਸਰੀਆ ‘ਜਯੋਤੀ’ ਟੈਂਪਕੋਰ ਸੀ.ਆਰ.ਐੱਸ. ਟੀ. ਐੱਮ. ਟੀ. ਬਾਜ਼ਾਰ ਵਿਚ ਉਤਾਰਿਆ ਗਿਆ ਹੈ, ਜੋ ਭਾਰਤ ਸਰਕਾਰ ਦੇ ‘ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ। ਕੰਪਨੀ ਦੇ ਮੁੱਖ ਪ੍ਰਬੰਧਕਾਂ ਪ੍ਰਧਾਨ ਰਣਧੀਰ ਸਿੰਘ ਰਾਠੌਰ (ਵਿਕਰੀ ਤੇ ਮਾਰਕੀਟਿੰਗ), ਏ.ਜੀ.ਐਮ (ਵਿਕਰੀ, ਪਾਈਪ ਤੇ ਟਿਊਬ) ਦਾਨਿਸ਼ ਗੋਇਲ, ਜੀ.ਐਮ (ਵਿਕਰੀ, ਟੀ.ਐਮ.ਟੀ) ਮਨਜੀਤ ਸਿੰਘ ਅਤੇ ਸੀਨੀਅਰ ਮੈਨੇਜਰ (ਮਾਰਕੀਟਿੰਗ) ਵਿਵੇਕ ਕੁਮਾਰ ਨੇ ਦੱਸਿਆ ਕਿ ਮਾਧਵ ਗਰੁੱਪ ਹਮੇਸ਼ਾ ਉਦਯੋਗ ਜਗਤ ਵਿਚ ਇਕ ਕਦਮ ਅੱਗੇ ਰਹਿ ਕੇ ਕੰਮ ਕਰਦਾ ਹੈ। ਨਵੇਂ ਸਰੀਏ ਦੀਆਂ ਖ਼ੂਬੀਆਂ ਅਤੇ ਗਾਹਕਾਂ ਲਈ ਫ਼ਾਇਦੇਮੰਦ ਦੱਸਦੇ ਹੋਏ ਪ੍ਰਧਾਨ ਰਾਠੌਰ ਨੇ ਕਿਹਾ ਕਿ ਇਸ ਨਵੇਂ ਸਰੀਏ ਦੇ ਨਿਰਮਾਣ ਵਿਚ 4-5 ਖ਼ਾਸ ਤਰ੍ਹਾਂ ਦੇ ਸੂਖਮ ਮਿਸ਼ਰਤ ਧਾਤੂ ਤੱਤਾਂ (ਮਾਈਕਰੋ ਅਲਾਇ ਐਲੀਮੈਂਟਸ) ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਇਸ ਦੀ ਮਿਆਦ ਆਮ ਸਰੀਏ ਨਾਲੋਂ 10 ਤੋਂ 12 ਫ਼ੀਸਦੀ ਜ਼ਿਆਦਾ ਹੋ ਜਾਂਦੀ ਹੈ। ਇਹ ਸਰੀਆ 550 ਗ੍ਰੇਡ ਦੀ ਸੁਪਰ ਮਜ਼ਬੂਤੀ ਨਾਲ ਆਉਂਦਾ ਹੈ, ਜੋ ਇਮਾਰਤਾਂ ਨੂੰ ਹਰ ਤਰ੍ਹਾਂ ਦੇ ਮੌਸਮ ਅਤੇ ਹਾਲਾਤ ਵਿਚ ਸੁਰੱਖਿਅਤ ਰੱਖੇਗਾ। ਜਿੱਥੇ ਕੰਪਨੀ ਦਾ ਪਹਿਲਾ ਟੀ.ਐੱਮ.ਟੀ. ਸਰੀਆ 15 ਤੋਂ 20 ਫ਼ੀਸਦੀ ਤੱਕ ਦੀ ਬੱਚਤ ਦਿੰਦਾ ਹੈ, ਉੱਥੇ ਹੀ ਇਹ ਨਵਾਂ ਉਤਪਾਦ ਵੀ ਘੱਟ ਲਾਗਤ ਵਿਚ ਇਮਾਰਤ ਨੂੰ ਲੰਮੀ ਮਿਆਦ ਦੇਵੇਗਾ, ਜਿਸ ਨਾਲ ਗਾਹਕਾਂ ਦੇ ਪੈਸੇ ਦੀ ਵੱਡੀ ਬੱਚਤ ਹੋਵੇਗੀ।