08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਏ.ਕੇ. 47 ਤੇ 3 ਅਸਾਲਟਾਂ ਬੰਦੂਕਾਂ ਸਮੇਤ 5 ਮੈਗਜ਼ੀਨ 1 ਹੱਥ ਗੋਲਾ ਬਰਾਮਦ

Ad Position 21
No active advertisement
ਅਜੀਤ ਡੈਸਕ 15-07-2026

ਸਰਹੱਦ ਪਾਰ ਤੋਂ ਹਥਿਆਰਾਂ ਦੀ ਬਰਾਮਦਗੀ ਕਰਨ ਵਾਲੇ ਨਾਬਾਲਗ ਸਮੇਤ 3 ਤਸਕਰ ਕਾਬੂ
ਅੰਮ੍ਰਿਤਸਰ, 14 ਜੁਲਾਈ (ਰੇਸ਼ਮ ਸਿੰਘ)-ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰ ਤਸਕਰੀ ਦੀ ਇਕ ਵੱਡੀ ਯੋਜਨਾ ਨਾਕਾਮ ਕਰਦਿਆਂ ਪੁਲਿਸ ਨੇ ਇਕ ਨਾਬਾਲਗ ਸਮੇਤ 3 ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਅਤਿ-ਆਧੁਨਿਕ ਹਥਿਆਰ ਜਿਨ੍ਹਾਂ ’ਚ 1 ਏ.ਕੇ.47 ਸਮੇਤ ਤਿੰਨ ਅਸਾਲਟਾਂ ਬੰਦੂਕਾਂ ਤੋਂ ਇਲਾਵਾ 5 ਮੈਗਜ਼ੀਨ ਤੇ ਇਕ ਹੱਥ ਗੋਲਾ ਵੀ ਬਰਾਮਦ ਕੀਤਾ ਗਿਆ ਹੈ । ਇਹ ਪ੍ਰਗਟਾਵਾ ਐੱਸ.ਐੱਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਆਕਾਸ਼ਬੀਰ ਸਿੰਘ ਉਰਫ਼ ਕਾਸੀ (24) ਵਾਸੀ ਪਿੰਡ ਘਰਿੰਡਾ ਅਟਾਰੀ, ਜੋਬਨ ਸਿੰਘ (20) ਵਾਸੀ ਪਿੰਡ ਬਲੱਗਣ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਕ 17 ਸਾਲਾਂ ਦੇ ਨਾਬਾਲਗ ਲੜਕੇ ਵਜੋਂ ਹੋਈ ਹੈ । ਉਨ੍ਹਾਂ ਦਸਿਆ ਕਿ ਡੀ.ਐੱਸ.ਪੀ. ਡੀ. ਗੁਰਿੰਦਰਪਾਲ ਸਿੰਘ ਨਾਗਰਾ, ਡੀ.ਐੱਸ.ਪੀ. ਅਟਾਰੀ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਘਰਿੰਡਾ ਦੀ ਪੁਲਿਸ ਵਲੋਂ ਵਿਸੇਸ਼ ਅਪਰੇਸ਼ਨ ਦੌਰਾਨ ਅਟਾਰੀ ਨੇੜਿਓਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਪਾਸੋਂ ਪੁਲਿਸ ਨੇ 1 ਹੱਥ ਗੋਲਾ (87),1 ਏ.ਕੇ.-47 ਅਤੇ 2 ਐੱਮ-4, 30 ਬੋਰ ਮੋਡੀਫਾਈਡ ਆਟੋ ਗੰਨ ਸਮੇਤ ਪੰਜ ਮੈਗਜ਼ੀਨਾਂ ਦੇ ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਕਾਸ਼ਬੀਰ ਸਿੰਘ ਵਾਸੀ ਭੈਣੀ, ਜੋਬਨਪ੍ਰੀਤ ਸਿੰਘ ਬਲੱਗਣ ਤੇ ਜਸ਼ਨਪ੍ਰੀਤ ਸਿੰਘ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਨਾਲ ਸੰਬੰਧ ਹਨ, ਜਿਸ ਉਪਰੰਤ ਇਹ ਕਾਰਵਾਈ ਪੁਲਿਸ ਵਲੋਂ ਅਮਲ ‘ਚ ਲਿਆਂਦੀ ਗਈ । ਇਸ ਸੰਬੰਧੀ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਟੀ.ਟੀ.ਪੀ. ਦੇ ਲੜਾਕੇ ਅਫ਼ਗਾਨਿਸਤਾਨ ’ਚ ਮੌਜੂਦ ਨਹੀਂ-ਫ਼ਿਤਰਤ ਅਗਲੀ ਖ਼ਬਰ ਅਕਾਲੀ ਆਗੂ ਸੰਧੂ ਵਲੋਂ ਦਲ ਦੇ ਸਾਰੇ ਅਹੁਦਿਆਂ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ
Ad Position 24