03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਖੰਨਾ ਵਿਚ ਮੰਤਰੀ ਸੌਂਦ ਦੇ ਘਰ ਦਾ ਘਿਰਾਓ ਕਰਦੇ ਮਜ਼ਦੂਰਾਂ ’ਤੇ ਲਾਠੀਚਾਰਜ

Ad Position 21
No active advertisement
ਅਜੀਤ ਡੈਸਕ 16-07-2026

ਇਕ ਮਜ਼ਦੂਰ ਦੀ ਲੱਤ ਟੁੱਟੀ, ਔਰਤਾਂ ਸਮੇਤ ਕਈਆਂ ਨੂੰ ਲੱਗੀਆਂ ਸੱਟਾਂ, ਡੀ.ਐਸ.ਪੀ. ਵੀ ਜ਼ਖ਼ਮੀ
ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਮਨਰੇਗਾ ਕਰਮਚਾਰੀਆਂ ਅਤੇ ਮਜ਼ਦੂਰਾਂ ਵਲੋਂ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਦਾ ਘਿਰਾਓ ਕਰਨ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਇਸ ਨੂੰ ਰੋਕਣ ਦੌਰਾਨ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ।ਜਾਣਕਾਰੀ ਅਨੁਸਾਰ ਇਸ ਤਣਾਅ ਦੌਰਾਨ ਇਕ ਕਰਮਚਾਰੀ ਸੁਦਾਗਰ ਸਿੰਘ ਦੀ ਲੱਤ ਟੁੱਟ ਗਈ, ਜਦੋਂਕਿ ਖੰਨਾ ਦੇ ਡੀ. ਐਸ. ਪੀ. ਵਿਨੋਦ ਕੁਮਾਰ ਵੀ ਜ਼ਖ਼ਮੀ ਹੋਏ। ਕੁਝ ਹੋਰ ਔਰਤ-ਮਰਦ ਕਰਮਚਾਰੀਆਂ ਦੇ ਸੱਟਾਂ ਵੀ ਲੱਗੀਆਂ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਘਰ ਵੱਲ ਵਧਣ ਤੋਂ ਰੋਕਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ। ਇਸ ਦੌਰਾਨ ਜਦੋਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਉਹ ਕਰਮਚਾਰੀ ਨੇਤਾਵਾਂ ਨਾਲ ਹੀ ਗੱਲਬਾਤ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਜਲਦੀ ਹੀ ਅਸੀਂ ਆਪਸ ਵਿਚ ਮਾਮਲਾ ਨਿਪਟਾ ਲਵਾਂਗੇ।
ਕਈ ਮਹੀਨਿਆਂ ਤੋਂ ਕਰਮਚਾਰੀ ਕਰ ਰਹੇ ਸਨ ਵਿਰੋਧ
ਮਨਰੇਗਾ ਕਰਮਚਾਰੀਆਂ ਅਤੇ ਮਜ਼ਦੂਰਾਂ ਨੇ ਵਿਭਾਗ ਵਿਚ ਸਥਾਈ ਰੁਜ਼ਗਾਰ, ਕਈ ਮਹੀਨਿਆਂ ਤੋਂ ਲਟਕਦੀਆਂ ਤਨਖਾਹਾਂ ਜਾਰੀ ਕਰਨ ਅਤੇ ਹੋਰ ਮੰਗਾਂ ਲਈ ਪੰਜਾਬ ਭਰ ਦੇ ਖੰਨਾ ਵਿਚ ਇਕ ਵੱਡੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਮਜ਼ਦੂਰ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿਚ ਇਕੱਠੇ ਹੋਏ। ਪਾਰਕ ਵਿਚ ਇਕੱਠੇ ਹੋਣ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਅਮਲੋਹ ਰੋਡ ’ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਘਰ ਵੱਲ ਰੋਸ ਮਾਰਚ ਕਰਦੇ ਹੋਏ ਨਿਕਲੇ। ਮੰਤਰੀ ਦੇ ਘਰ ਦੇ ਬਾਹਰ ਪਹਿਲਾਂ ਹੀ ਭਾਰੀ ਪੁਲਿਸ ਤਾਇਨਾਤ ਸੀ। ਪੁਲਿਸ ਨੇ ਸੜਕ ’ਤੇ ਬੈਰੀਕੇਡ ਲਗਾ ਦਿੱਤੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ, ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ।
ਪੰਜਾਬ ਨਿਆਂ ਦਾ ਹੱਕਦਾਰ, ਦਮਨ ਦਾ ਨਹੀਂ-ਕੋਟਲੀ/ਵੜਿੰਗ
ਇਸ ਦਰਮਿਆਨ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਅਕਾਲੀ ਨੇਤਾ ਯਾਦਵਿੰਦਰ ਸਿੰਘ ਯਾਦੂ, ਭਾਜਪਾ ਨੇਤਾ ਇਕਬਾਲ ਸਿੰਘ ਚੰਨੀ ਜ਼ਖ਼ਮੀ ਮਜ਼ਦੂਰਾਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ।ਲੋਕ ਸੰਘਰਸ਼ ਕਮੇਟੀ ਖੰਨਾ ਦੇ ਕਨਵੀਨਰ ਮਲਕੀਤ ਸਿੰਘ, ਕੋ ਕਨਵੀਨਰ ਗੁਰਸੇਵਕ ਸਿੰਘ ਮੋਹੀ, ਕੋ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਅਤੇ ਸਕੱਤਰ ਜਗਦੇਵ ਸਿੰਘ ਨੇ ਕਿਹਾ ਕਿ ਮਨਰੇਗਾ ਮੁਲਾਜ਼ਮ ਦਹਾਕਿਆਂ ਤੋਂ ਪੱਕੇ ਰੁਜ਼ਗਾਰ ਅਤੇ ਤਨਖ਼ਾਹਾਂ ਚ ਵਾਧੇ ਲਈ ਸੰਘਰਸ਼ ਕਰਦੇ ਆ ਰਹੇ ਹਨ ਉਨ੍ਹਾਂ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਦੀ ਨਿਖੇਧੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਬਹੁ-ਅਨੁਸ਼ਾਸਨੀ ਸੰਸਥਾ ਬਣਾਉਣ ਸੰਬੰਧੀ ਅਧੂਰੀ ਜਾਣਕਾਰੀ ਨੇ ਕਾਲਜ ਪ੍ਰਬੰਧਕ ਚੱਕਰਾਂ ’ਚ ਪਾਏ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1581.61 ਫੁੱਟ
Ad Position 24
No active advertisement