ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਸਾਬਕਾ ਮੁੱਖ ਚੋਣ ਕਮਿਸ਼ਨਰ ਐਸ.ਵਾਈ. ਕੁਰੈਸ਼ੀ ਨੇ ਚੋਣ ਕਮਿਸ਼ਨ ਦੀ ਚੱਲ ਰਹੀ ਐਸ.ਆਈ.ਆਰ. ਪ੍ਰਕਿਰਿਆ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਮੁੱਖ ਤੌਰ ’ਤੇ ਨਾਵਾਂ ਨੂੰ ਮਿਟਾਉਣ ’ਤੇ ਕੇਂਦ੍ਰਿਤ ਹੈ ਅਤੇ ਨਿਰਪੱਖ ਚੋਣ ਪ੍ਰਕਿਰਿਆ ’ਚ ਨੂੰ ਵਿਘਨ ਪਾ ਕੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ । ਵਿਸ਼ੇਸ਼ ਇੰਟਰਵਿਊ ਵਿਚ, ਕੁਰੈਸ਼ੀ ਨੇ ਟਿੱਪਣੀ ਕੀਤੀ ਕਿ ਚੱਲ ਰਹੀ ਐਸ.ਆਈ.ਆਰ. ਪ੍ਰਕਿਰਿਆ ਹਟਾਏ ਜਾਣ ਵਾਲੇ ਨਾਵਾਂ ਦੀ ਗਿਣਤੀ ’ਤੇ ਬੇਲੋੜਾ ਜ਼ੋਰ ਦਿੰਦੀ ਹੈ - ਜਿਵੇਂ ਕਿ ਚੋਣ ਕਮਿਸ਼ਨ ਵੱਧ ਤੋਂ ਵੱਧ ਨਾਮ ਮਿਟਾਉਣ ਲਈ ਚੰਗੇ ਅੰਕ ਕਮਾਏਗਾ। ਇਹ ਇੰਟਰਵਿਊ ਉਨ੍ਹਾਂ ਦੀ ਨਵੀਂ ਕਿਤਾਬ, ਇੰਡੀਆ ਐਂਡ ਆਈ: ਏ ਹੰਡ੍ਰੇਡ ਮੈਮੋਰੀਜ਼, ਨਾਟ ਏ ਮੈਮੋਇਰ ਦੇ ਲਾਂਚ ਤੋਂ ਪਹਿਲਾਂ ਹੋਈ ਸੀ। ਹੈਚੇਟ ਇੰਡੀਆ ਦੁਆਰਾ ਪ੍ਰਕਾਸ਼ਿਤ, ਕਿਤਾਬ ਕੁਰੈਸ਼ੀ ਦੇ ਜੀਵਨ ਦੀਆਂ 100 ਘਟਨਾਵਾਂ ਨੂੰ ਉਜਾਗਰ ਕਰਦੀ ਹੈ । ਕੁਰੈਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ ਵੋਟਰ ਵਜੋਂ ਰਜਿਸਟਰ ਹੋਣਾ ਇੱਕ ਸੰਵਿਧਾਨਕ ਅਧਿਕਾਰ ਹੈ, ਫਿਰ ਵੀ ਅਜਿਹੀ ਸਥਿਤੀ ਬਣਾਈ ਜਾ ਰਹੀ ਹੈ ਜਿਵੇਂ ਇਹ ਚੋਣ ਕਮਿਸ਼ਨ ਦੁਆਰਾ ਲੋਕਾਂ ’ਤੇ ਦਿੱਤਾ ਗਿਆ ਇੱਕ ਅਹਿਸਾਨ ਹੋਵੇ।
ਐਸ.ਆਈ.ਆਰ .ਪ੍ਰਕਿਰਿਆ ਨਾਵਾਂ ਨੂੰ ਹਟਾਉਣ ’ਤੇ ਕੇਂਦਰਿਤ-ਸਾਬਕਾ ਸੀ.ਈ.ਸੀ. ਕੁਰੈਸ਼ੀ
ਅਜੀਤ ਡੈਸਕ
16-07-2026