05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੁਪਰੀਮ ਕੋਰਟ ’ਚ ਹੰਗਾਮਾ ਕਰਨ ਵਾਲੇ 2 ਲਾਅ ਸਟੂਡੈਂਟ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 16-07-2026

ਨਵੀਂ ਦਿੱਲੀ,15 ਜੁਲਾਈ(ਜਗਤਾਰ ਸਿੰਘ)-ਸੁਪਰੀਮ ਕੋਰਟ ’ਚ ਜੱਜਾਂ ਸਾਹਮਣੇ ਹੰਗਾਮਾ ਕਰਨ ਅਤੇ ਚੀਫ਼ ਜਸਟਿਸ ਨੂੰ ਗਾਲਾਂ ਕੱਢਣ ਵਾਲੇ ਲਾਅ ਦੇ 2 ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿਚ ਦਿੱਲੀ ਦੇ ਤਿਲਕ ਮਾਰਗ ਥਾਣੇ ਵਿਚ ਐੱਫ਼.ਆਈ.ਆਰ. ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਨਊ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂਪ ’ਚ ਹੋਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਨੂੰ ਗਾਲ੍ਹਾਂ ਕੱਢੀਆਂ ਸੀ। ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਐੱਫ਼.ਆਈ.ਆਰ. ਸੁਪਰੀਮ ਕੋਰਟ ਦੀ ਸੁਰੱਖਿਆ ’ਚ ਤਾਇਨਾਤ ਸਟਾਫ਼ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਇਹ ਪੂਰੀ ਘਟਨਾ 10 ਜੁਲਾਈ 2026 ਨੂੰ ਸੁਪਰੀਮ ਕੋਰਟ ਦੇ ਕੋਰਟ ਨੰਬਰ 13 ਦੇ ਅੰਦਰ ਵਾਪਰੀ ਸੀ। ਉਸ ਸਮੇਂ ਅਦਾਲਤ ’ਚ ਇਕ ਸਪੈਸ਼ਲ ਲੀਵ ਪਟੀਸ਼ਨ (ਐਸ.ਐਲ.ਪੀ. 31367/2026 ਪ੍ਰਬਲ ਪ੍ਰਤਾਪ ਤੇ ਹੋਰ ਬਨਾਮ ਉੱਤਰ ਪ੍ਰਦੇਸ਼ ਸਰਕਾਰ) ’ਤੇ ਸੁਣਵਾਈ ਚੱਲ ਰਹੀ ਸੀ । ਸੁਣਵਾਈ ਦੌਰਾਨ ਪ੍ਰਬਲ ਪ੍ਰਤਾਪ ਨੇ ਜਾਣਬੁੱਝ ਕੇ ਅਦਾਲਤ ਦੀ ਕਾਰਵਾਈ ’ਚ ਅੜਿੱਕਾ ਪਾਉਣਾ ਸ਼ੁਰੂ ਕਰ ਦਿੱਤਾ। ਅਸੱਭਿਅਕ ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਅਤੇ ਗ਼ੁੱਸੇ ’ਚ ਆ ਕੇ ਕੋਰਟ ਰੂਮ ਦੇ ਅੰਦਰ ਕਾਗ਼ਜ਼ਾਤ ਤੇ ਫਾਈਲਾਂ ਨੂੰ ਹਵਾ ’ਚ ਉਛਾਲ ਦਿੱਤਾ ਸੀ।

Ad Position 22
No active advertisement
ਪਿਛਲੀ ਖ਼ਬਰ ਓ.ਟੀ.ਟੀ. ਪਲੇਟਫਾਰਮਾਂ ਲਈ ਆਈ.ਟੀ ਨਿਯਮਾਂ ’ਚ ਬਦਲਾਅ ਅਤੇ ਜ਼ੀ5 ’ਤੇ ਕਾਰਵਾਈ ਸੰਬੰਧੀ ਵਿਚਾਰ ਕਰ ਰਹੀ ਸਰਕਾਰ-ਸੂਤਰ ਅਗਲੀ ਖ਼ਬਰ ਐਸ.ਆਈ.ਆਰ .ਪ੍ਰਕਿਰਿਆ ਨਾਵਾਂ ਨੂੰ ਹਟਾਉਣ ’ਤੇ ਕੇਂਦਰਿਤ-ਸਾਬਕਾ ਸੀ.ਈ.ਸੀ. ਕੁਰੈਸ਼ੀ
Ad Position 24
No active advertisement