05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਓ.ਟੀ.ਟੀ. ਪਲੇਟਫਾਰਮਾਂ ਲਈ ਆਈ.ਟੀ ਨਿਯਮਾਂ ’ਚ ਬਦਲਾਅ ਅਤੇ ਜ਼ੀ5 ’ਤੇ ਕਾਰਵਾਈ ਸੰਬੰਧੀ ਵਿਚਾਰ ਕਰ ਰਹੀ ਸਰਕਾਰ-ਸੂਤਰ

Ad Position 21
No active advertisement
ਅਜੀਤ ਡੈਸਕ 16-07-2026

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ)-ਕੇਂਦਰ ਸਰਕਾਰ ਓ.ਟੀ.ਟੀ ਪਲੇਟਫਾਰਮਾਂ ’ਤੇ ਫਿਲਮਾਂ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣੀਕਰਨ ਲਈ ਆਈ.ਟੀ. ਨਿਯਮ 2021 ’ਚ ਬਦਲਾਅ ਕਰਨ ਸੰਬੰਧੀ ਵਿਚਾਰ ਕਰ ਰਹੀ ਹੈ। ਇਹ ਕਦਮ ‘ਸਤਲੁਜ’ ਫਿਲਮ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਚੁੱਕਿਆ ਜਾ ਰਿਹਾ ਹੈ, ਜਿਸ ਨੂੰ ਬਿਨ੍ਹਾਂ ਕਿਸੇ ਮਨਜੂਰੀ ਦੇ ਰਿਲੀਜ਼ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਓ.ਟੀ.ਟੀ ਪਲੇਟਫਾਰਮਾਂ ’ਤੇ ਕਿਸੇ ਵੀ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸੈਂਸਰ ਬੋਰਡ ਤੋਂ ਜ਼ਰੂਰੀ ਪ੍ਰਮਾਣ ਪੱਤਰ ਅਤੇ ਮਨਜ਼ੂਰੀ ਲੈਣ ਦਾ ਨਿਯਮ ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਇਸ ਲਈ ਆਈ.ਟੀ. ਨਿਯਮਾਂ ’ਚ ਬਦਲਾਅ ਜ਼ਰੂਰੀ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਨ੍ਹਾਂ ਸੈਂਸਰ ਵਾਲੀ ਫਿਲਮ ‘ਸਤਲੁਜ’ ਨੂੰ ਦਿਖਾਉਣ ਲਈ ਜ਼ੀ5 ਖ਼ਿਲਾਫ਼ ਵੀ ਕਾਰਵਾਈ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਫਿਲਮ ਸੰਬੰਧੀ ਸੈਂਸਰ ਬੋਰਡ ਅਜੇ ਵਿਚਾਰ ਕਰ ਰਿਹਾ ਸੀ ਅਤੇ ਇਸ ’ਚ ਕਈ ਕੱਟ (ਬਦਲਾਅ) ਦਾ ਸੁਝਾਅ ਦਿੱਤਾ ਗਿਆ ਸੀ। ਹਾਲਾਂਕਿ ਅਜੇ ਓ.ਟੀ.ਟੀ ਸਮੱਗਰੀ ਸੈਂਸਰ ਬੋਰਡ ਦੇ ਘੇਰੇ ’ਚ ਨਹੀਂ ਆਉਂਦੀ । 3 ਜੁਲਾਈ ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਰਕਾਰੀ ਆਦੇਸ਼ ਦੇ ਬਾਅਦ ਫਿਲਮ ‘ਸਤਲੁਜ’ ਨੂੰ ਜ਼ੀ5 ਤੋਂ ਹਟਾ ਦਿੱਤਾ ਗਿਆ ਸੀ। ਬਿਨ੍ਹਾਂ ਪ੍ਰਮਾਣ ਪੱਤਰ ਦੇ ਨਿੱਜੀ ਥਾਵਾਂ ’ਤੇ ‘ਸਤਲੁਜ’ ਨੂੰ ਦਿਖਾਉਣ ਸੰਬੰਧੀ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਏ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਸ਼ਸ਼ੀ ਥਰੂਰ ਵਲੋਂ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਅਗਲੀ ਖ਼ਬਰ ਸੁਪਰੀਮ ਕੋਰਟ ’ਚ ਹੰਗਾਮਾ ਕਰਨ ਵਾਲੇ 2 ਲਾਅ ਸਟੂਡੈਂਟ ਗ੍ਰਿਫ਼ਤਾਰ
Ad Position 24
No active advertisement