06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਠਾਨਕੋਟ ਤੇ ਫ਼ਿਰੋਜ਼ਪੁਰ ’ਚ ਈ.ਡੀ. ਵਲੋਂ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 17-07-2026

ਬਮਿਆਲ, 16 ਜੁਲਾਈ (ਰਾਕੇਸ਼ ਸ਼ਰਮਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਅੱਜ ਤੜਕੇ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਚ ਸਥਿਤ ਕੁਝ ਕਰੈਸ਼ਰ ਯੂਨਿਟਾਂ ’ਤੇ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਈ.ਡੀ. ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਮੌਜੂਦਗੀ ਵਿਚ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ । ਛਾਪੇਮਾਰੀ ਦੌਰਾਨ ਵਿੱਤੀ ਲੈਣ-ਦੇਣ ਨਾਲ ਸਬੰਧਿਤ ਦਸਤਾਵੇਜ਼ਾਂ, ਰਿਕਾਰਡਾਂ ਅਤੇ ਹੋਰ ਮਹੱਤਵਪੂਰਨ ਕਾਗਜ਼ਾਤ ਦੀ ਜਾਂਚ ਕੀਤੀ ਗਈ। ਫਿਲਹਾਲ ਈ.ਡੀ. ਵਲੋਂ ਨਾ ਤਾਂ ਕਾਰਵਾਈ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਨਾ ਹੀ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਛਾਪੇਮਾਰੀ ਦੀ ਖ਼ਬਰ ਫੈਲਦੇ ਹੀ ਇਲਾਕੇ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋਣ ਲੱਗੇ। ਇਹ ਵੀ ਸੂਚਨਾ ਮਿਲੀ ਹੈ ਕਿ ਈ.ਡੀ. ਵਲੋਂ ਸਵੇਰੇ 6 ਵਜੇ ਇਕ ਸਮੇਂ ’ਤੇ ਹੀ ਸਾਰੀ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ। ਜਿਸ ਵਿਚ ਕਰੈਸ਼ਰ ਧਾਰਕਾਂ ਦੇ ਕਰੈਸ਼ਰਾਂ ਦੇ ਨਾਲ-ਨਾਲ ਉਨ੍ਹਾਂ ਦੇ ਘਰ ਵੀ ਇਕੋ ਸਮੇਂ ֹ’ਤੇ ਹੀ ਛਾਪੇਮਾਰੀ ਕੀਤੀ ਗਈ ਹੈ।
ਤਾਰਾਗੜ੍ਹ ’ਚ ਈ.ਡੀ. ਵਲੋਂ ਛਾਪੇਮਾਰੀ
ਤਾਰਾਗੜ੍ਹ, (ਸੋਹਨ ਲਾਲ)-ਸਵੇਰੇ 6 ਵਜੇ ਹਲਕਾ ਭੋਆ ਅਧੀਨ ਆਉਂਦੇ ਪਿੰਡ ਪੁਰਾਣਾ ਤਾਰਾਗੜ੍ਹ ਦੇ ਸਾਬਕਾ ਸਰਪੰਚ ਅਤੇ ਪ੍ਰਾਪਰਟੀ ਡੀਲਰ ਸੋਮਰਾਜ ਦੇ ਘਰ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਬਕਾ ਸਰਪੰਚ ਸੋਮਰਾਜ ਸਵੇਰੇ ਸੈਰ ਕਰ ਰਿਹਾ ਸੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਘਰ ਵਿਚ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਈ.ਡੀ. ਅਧਿਕਾਰੀਆਂ ਕੋਲੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ। ਪਤਾ ਲੱਗਾ ਹੈ ਕਿ ਸਾਬਕਾ ਸਰਪੰਚ ਸੋਮਰਾਜ ਦੇ ਬੇਟੇ ਨੂੰ ਸੋਮਰਾਜ ਦੇ ਪ੍ਰਾਪਰਟੀ ਡੀਲਰ ਪਾਰਟਨਰ ਦੇ ਘਰ ਵੀ ਜਾਂਚ ਅਧਿਕਾਰੀ ਲੈ ਕੇ ਗਏ । ਉਨ੍ਹਾਂ ਦਾ ਘਰ ਵੀ ਪਿੰਡ ਪੁਰਾਣਾ ਤਾਰਾਗੜ੍ਹ ’ਚ ਸੀ, ਤਾਂ ਜੋ ਕੋਈ ਪੁਖਤਾ ਸਬੂਤ ਮਿਲ ਸਕੇ।
ਫ਼ਿਰੋਜ਼ਪੁਰ ਦੇ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਈ.ਡੀ. ਵਲੋਂ ਛਾਪੇਮਾਰੀ
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੇ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਸਵੇਰੇ ਈ.ਡੀ. ਨੇ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਬਾਜ਼ਾਰ ਦੇ ਕੋਲ ਟਰੰਕਾਂ ਵਾਲੀ ਦੁਕਾਨ ਦੇ ਨੇੜੇ ਨਾਮੀ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ’ਤੇ ਈ.ਡੀ. ਦੇ ਅਧਿਕਾਰੀਆਂ ਨੇ ਛਾਪੇਮਾਰੀ ਕਰਕੇ ਛਾਣਬੀਣ ਸ਼ੁਰੂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਚੱਲੀ। ਇਸ ਸਬੰਧੀ ਈ.ਡੀ. ਦੇ ਕਿਸੇ ਵੀ ਅਧਿਕਾਰੀ ਨੇ ਅਧਿਕਾਰਕ ਤੌਰ ’ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ, ਇਕ ਵਿਅਕਤੀ ਹਿਰਾਸਤ ਵਿਚ ਹੋਣ ਦੀ ਚਰਚਾ ਅਗਲੀ ਖ਼ਬਰ ਮਾਮੂਲੀ ਤਕਰਾਰ ਤੋਂ ਬਾਅਦ 65 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
Ad Position 24
No active advertisement