05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਸਰਕਾਰ ਦੇ ਸੋਧੇ ਤਨਖ਼ਾਹ ਨਿਯਮਾਂ ’ਤੇ ਹਾਈ ਕੋਰਟ ਦੀ ਰੋਕ

Ad Position 21
No active advertisement
ਅਜੀਤ ਡੈਸਕ 17-07-2026

ਕਾਂਸਟੇਬਲਾਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ
ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੇ ਤਨਖ਼ਾਹ ਮਾਮਲੇ ਵਿਚ ਅਹਿਮ ਅੰਤਰਿਮ ਰਾਹਤ ਦਿੰਦਿਆਂ ਪੰਜਾਬ ਸਰਕਾਰ ਵਲੋਂ ਸੋਧੇ ਤਨਖ਼ਾਹ ਨਿਯਮਾਂ ਨੂੰ ਪਿਛਲੀ ਤਾਰੀਖ਼ ਤੋਂ ਲਾਗੂ ਕਰਨ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ । ਹਾਈ ਕੋਰਟ ਨੇ ਕਿਹਾ ਕਿ ਇਹ ਵਿਚਾਰਨਯੋਗ ਕਾਨੂੰਨੀ ਸਵਾਲ ਹੈ ਕਿ ਕੀ ਕਿਸੇ ਕਰਮਚਾਰੀ ਨੂੰ ਕਾਨੂੰਨੀ ਨਿਯਮਾਂ ਤਹਿਤ ਪਹਿਲਾਂ ਹੀ ਮਿਲ ਚੁੱਕੇ ਤਨਖ਼ਾਹਮਾਨ ਅਤੇ ਉਸ ਨਾਲ ਜੁੜੇ ਪੱਕੇ ਅਧਿਕਾਰਾਂ ਨੂੰ ਬਾਅਦ ’ਚ ਪਿਛਲੀ ਤਾਰੀਖ਼ ਤੋਂ ਨਿਯਮਾਂ ਵਿਚ ਸੋਧ ਕਰਕੇ ਖ਼ਤਮ ਕੀਤਾ ਜਾ ਸਕਦਾ ਹੈ । ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਅਮਰਿੰਦਰ ਸਿੰਘ ਗਰੇਵਾਲ ਦੇ ਡਵੀਜ਼ਨ ਬੈਂਚ ਨੇ ਪਵਨਦੀਪ ਕੌਰ ਅਤੇ 45 ਹੋਰ ਪੰਜਾਬ ਪੁਲਿਸ ਕਾਂਸਟੇਬਲਾਂ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਸਮੇਤ ਹੋਰ ਜਵਾਬਦੇਹ ਧਿਰਾਂ ਨੂੰ 24 ਅਗਸਤ ਲਈ ਨੋਟਿਸ ਜਾਰੀ ਕੀਤਾ ਹੈ । ਅਦਾਲਤ ਨੇ ਆਪਣੇ ਅੰਤਰਿਮ ਹੁਕਮ ਵਿਚ ਕਿਹਾ ਕਿ 5 ਅਗਸਤ 2025 ਦੀ ਅਧਿਸੂਚਨਾ ਰਾਹੀਂ ਕੀਤੀ ਗਈ ਸੋਧ, ਜਿੱਥੋਂ ਤੱਕ ਉਸ ਦਾ ਪਿਛਲੀ ਤਾਰੀਖ਼ ਤੋਂ ਪ੍ਰਭਾਵ ਹੈ, ਅਗਲੀ ਸੁਣਵਾਈ ਤੱਕ ਲਾਗੂ ਨਹੀਂ ਕੀਤੀ ਜਾਵੇਗੀ ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਵਲੋਂ ਅਮਰੀਕਾ, ਈਰਾਨ ਨੂੰ ਇਸਲਾਮਾਬਾਦ ਸਮਝੌਤੇ ਤਹਿਤ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਅਗਲੀ ਖ਼ਬਰ ਮੇਰੇ ਨਾਂਅ ’ਤੇ ਬੇਅਦਬੀ ਮਾਮਲੇ ’ਚ ਝੂਠ ਫੈਲਾ ਕੇ ਪੰਜਾਬ ਸਰਕਾਰ ਕਰ ਰਹੀ ਹੈ ਸਿਆਸਤ-ਸਾਂਪਲਾ
Ad Position 24
No active advertisement