05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਾਕਿਸਤਾਨ ਵਲੋਂ ਅਮਰੀਕਾ, ਈਰਾਨ ਨੂੰ ਇਸਲਾਮਾਬਾਦ ਸਮਝੌਤੇ ਤਹਿਤ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ

Ad Position 21
No active advertisement
ਅਜੀਤ ਡੈਸਕ 17-07-2026

ਕੂਟਨੀਤੀ ਅਤੇ ਗੱਲਬਾਤ ਹੀ ਤਣਾਅ ਨੂੰ ਹੱਲ ਕਰਨ ਦਾ ਇਕੋ-ਇਕ ਵਿਹਾਰਕ ਰਸਤਾ-ਤਾਹਿਰ ਅੰਦਰਾਬੀ
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਇਕ ਵਾਰ ਮੁੜ ਦੁਹਰਾਇਆ ਕਿ ਕੂਟਨੀਤੀ ਅਤੇ ਗੱਲਬਾਤ ਹੀ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਨੂੰ ਹੱਲ ਕਰਨ ਦਾ ਇਕੋ-ਇਕ ਵਿਹਾਰਕ ਰਸਤਾ ਹੈ। ਪਾਕਿ ਮੁਤਾਬਿਕ ਮੱਧ ਪੂਰਬ ’ਚ ਸ਼ਾਂਤੀ ਅਤੇ ਸਥਿਰਤਾ ਨੂੰ ਬਹਾਲ ਕਰਨ ਲਈ ਇਸਲਾਮਾਬਾਦ ਸਮਝੌਤਾ ਇਕ ਮਜ਼ਬੂਤ ਢਾਂਚਾ ਹੈ। ਇਸਲਾਮਾਬਾਦ ’ਚ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ’ਚ ਬੋਲਦੇ ਹੋਏ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਤਣਾਅ ਘਟਾਉਣ ਅਤੇ ਗੱਲਬਾਤ ਦੀ ਮੁੜ ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਖੇਤਰੀ ਅਤੇ ਕੌਮਾਂਤਰੀ ਭਾਈਵਾਲਾਂ ਦੇ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਪਾਕਿ ਦਾ ਮੰਨਣਾ ਹੈ ਕਿ ਸਥਾਈ ਸ਼ਾਂਤੀ ਸਿਰਫ਼ ਗੱਲਬਾਤ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅੰਦਰਾਬੀ ਨੇ ਕਿਹਾ ਕਿ ਪਾਕਿ ਸਾਰੀਆਂ ਸੰਬੰਧਿਤ ਧਿਰਾਂ ਨੂੰ ਇਸਲਾਮਾਬਾਦ ਸਮਝੌਤੇ ਅਤੇ 22 ਜੂਨ ਦੇ ਪਾਕਿ-ਕਤਰ ਸੰਯੁਕਤ ਐਲਾਨਨਾਮੇ ਅਨੁਸਾਰ ਤਕਨੀਕੀ-ਪੱਧਰੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ। ਬੁਲਾਰੇ ਨੇ ਸਵੀਕਾਰ ਕੀਤਾ ਕਿ ਸਮਝੌਤੇ ਨੂੰ ਲਾਗੂ ਕਰਨ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕੂਟਨੀਤੀ ਹੀ ਖੇਤਰ ’ਚ ਵਿਵਾਦਾਂ ਦਾ ਇੱਕੋ ਇਕ ਟਿਕਾਊ ਹੱਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਲਗਾਤਾਰ ਅਸਥਿਰਤਾ ਵਿਕਾਸਸ਼ੀਲ ਦੇਸ਼ਾਂ ਨੂੰ ਵਿਸ਼ਵ ਊਰਜਾ ਸਪਲਾਈ, ਵਪਾਰ ਅਤੇ ਖ਼ੁਰਾਕ ਸੁਰੱਖਿਆ ’ਚ ਵਿਘਨ ਪਾ ਕੇ ਪ੍ਰਭਾਵਿਤ ਕਰ ਰਹੀ ਹੈ। ਅੰਦਰਾਬੀ ਨੇ ਉਮੀਦ ਪ੍ਰਗਟਾਈ ਕਿ ਹੋਰਮੁਜ਼ ਜਲਡਮਰੂ ’ਚ ਜਲਦੀ ਹੀ ਆਮ ਸ਼ਿਪਿੰਗ ਕਾਰਜ ਮੁੜ ਸ਼ੁਰੂ ਹੋ ਜਾਣਗੇ, ਜਿਸ ਨਾਲ ਸੁਰੱਖਿਅਤ, ਮੁਕਤ ਅਤੇ ਨਿਰਵਿਘਨ ਸਮੁੰਦਰੀ ਆਵਾਜਾਈ ਯਕੀਨੀ ਬਣਾਈ ਜਾ ਸਕੇਗੀ। ਸਵਾਲਾਂ ਦੇ ਜਵਾਬ ’ਚ ਅੰਦਰਾਬੀ ਨੇ ਕਿਹਾ ਕਿ ਜਦੋਂ ਵੀ ਸੰਬੰਧਿਤ ਧਿਰਾਂ ਗੱਲਬਾਤ ’ਤੇ ਵਾਪਸ ਆਉਣ ਦਾ ਫ਼ੈਸਲਾ ਕਰਨਗੀਆਂ ਤਾਂ ਇਸਲਾਮਾਬਾਦ ਸਮਝੌਤਾ ਅਤੇ ਪਾਕਿ-ਕਤਰ ਸੰਯੁਕਤ ਐਲਾਨਨਾਮਾ ਭਵਿੱਖ ਦੀ ਗੱਲਬਾਤ ਲਈ ਆਧਾਰ ਵਜੋਂ ਕੰਮ ਕਰੇਗਾ। ਬੁਲਾਰੇ ਨੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਪਾਕਿ ਦੇ ਸਮਰਥਨ ਨੂੰ ਵੀ ਦੁਹਰਾਇਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸਲਾਮਾਬਾਦ ਟਕਰਾਅ ’ਤੇ ਗੱਲਬਾਤ ਦੀ ਲਗਾਤਾਰ ਵਕਾਲਤ ਕਰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾ ਪੰਜਾਬ ਲਈ ਵਿਕਾਸ ਦੀ ਨਵੀਂ ਸ਼ੁਰੂਆਤ ਬਣੇਗਾ-ਤਰੁਣ ਚੁੱਘ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਸੋਧੇ ਤਨਖ਼ਾਹ ਨਿਯਮਾਂ ’ਤੇ ਹਾਈ ਕੋਰਟ ਦੀ ਰੋਕ
Ad Position 24
No active advertisement