05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਈ.ਆਰ.ਸੀ.ਟੀ.ਸੀ. ਦੀ ਨਵੀਂ ਵੈੱਬਸਾਈਟ ਦਾ ਬੀਟਾ ਵਰਜਨ ਲਾਂਚ

Ad Position 21
No active advertisement
ਅਜੀਤ ਡੈਸਕ 17-07-2026

ਹੁਣ ਟਿਕਟ ਬੁਕਿੰਗ ਹੋਵੇਗੀ ਹੋਰ ਆਸਾਨ ਤੇ ਤੇਜ਼
ਮੰਡੀ ਗੋਬਿੰਦਗੜ੍ਹ, 16 ਜੁਲਾਈ (ਮੋਹਿਤ ਸਿੰਗਲਾ)- ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (ਆਈ.ਆਰ.ਸੀ.ਟੀ.ਸੀ.) ਨੇ ਆਪਣੀ ਨਵੀਂ ਵੈੱਬਸਾਈਟ ਦਾ ਬੀਟਾ ਵਰਜਨ ਸ਼ੁਰੂ ਕਰ ਦਿੱਤਾ ਹੈ । ਹੁਣ ਯਾਤਰੀ ਨਵੇਂ ਯੂਜ਼ਰ ਇੰਟਰਫੇਸ ਤੇ ਬਿਹਤਰ ਸੁਵਿਧਾਵਾਂ ਦਾ ਅਨੁਭਵ ਕਰਦੇ ਹੋਏ ਆਪਣੇ ਸੁਝਾਅ ਵੀ ਦੇ ਸਕਣਗੇ । ਨਵੀਂ ਵੈੱਬਸਾਈਟ ਨੂੰ https://www.irctc.co.in/eticket/ ’ਤੇ ਵੇਖਿਆ ਜਾ ਸਕਦਾ ਹੈ। ਇਸ ਦਾ ਲਿੰਕ ਮੌਜੂਦਾ ਆਈ.ਆਰ.ਸੀ.ਟੀ.ਸੀ. ਵੈੱਬਸਾਈਟ ਦੇ ਹੋਮ ਪੇਜ ’ਤੇ ਵੀ ਉਪਲਬਧ ਕਰਵਾਇਆ ਗਿਆ ਹੈ। ਰੇਲ ਮੰਤਰਾਲੇ ਅਨੁਸਾਰ ਵੈੱਬਸਾਈਟ ਦੇ ਨਵੇਂ ਡਿਜ਼ਾਈਨ ਤੇ ਯੂਜ਼ਰ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (ਐਮ.ਐਨ.ਆਈ.ਟੀ.) ਦੇ ਵਿਦਿਆਰਥੀਆਂ ਦੇ ਸੁਝਾਅ ਵੀ ਸ਼ਾਮਿਲ ਕੀਤੇ ਗਏ ਹਨ । ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨਾਲ ਹੋਈ ਚਰਚਾ ਦੌਰਾਨ ਵਿਦਿਆਰਥੀਆਂ ਨੇ ਵੈੱਬਸਾਈਟ ਨੂੰ ਹੋਰ ਸਰਲ ਤੇ ਵਰਤੋਂਕਾਰ-ਅਨੁਕੂਲ ਬਣਾਉਣ ਲਈ ਕਈ ਸੁਝਾਅ ਦਿੱਤੇ ਸਨ । ਨਵੇਂ ਬੀਟਾ ਵਰਜਨ ਵਿੱਚ ਵੈੱਬਸਾਈਟ ਦਾ ਇੰਟਰਫੇਸ ਹੋਰ ਸਾਫ਼-ਸੁਥਰਾ ਅਤੇ ਆਸਾਨ ਬਣਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ‘ਅਸ਼ੀਰਵਾਦ ਸਕੀਮ’ ਨੂੰ ਲੱਗਿਆ ਅਫ਼ਸਰਸ਼ਾਹੀ ਦੀ ਦੇਰੀ ਦਾ ‘ਗ੍ਰਹਿਣ’ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਰਾਮਪੁਰਾ ਫੂਲ ਦੇ ਨਗਰ ਭਾਈਰੂਪਾ ਵਿਖੇ ਪੰਥਕ ਕਾਨਫ਼ਰੰਸ
Ad Position 24
No active advertisement