05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪਾਕਿ ’ਚ ਮਾਰੇ ਗਏ ਹਿੰਦੂ ਡਾਕਟਰ ਦੇ ਮਾਮਲੇ ’ਚ ਚਚੇਰਾ ਭਰਾ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 17-07-2026

ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਇਕ ਬੈਂਕ ਦੇ ਬਾਹਰ ਹਮਲਾਵਰਾਂ ਵਲੋਂ ਆਕਾਸ਼ ਕੁਮਾਰ (28 ਸਾਲ) ਨਾਮੀ ਹਿੰਦੂ ਡਾਕਟਰ ਦੀ ਗੋਲੀਆਂ ਮਾਰ ਕੇ ਬੀਤੇ ਦਿਨੀਂ ਕੀਤੀ ਹੱਤਿਆ ਦੇ ਮਾਮਲੇ ’ਚ ਹੈਦਰਾਬਾਦ ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਡਾ: ਆਕਾਸ਼ ਕੁਮਾਰ ਦੇ ਕਤਲ ਦੇ ਸੰਬੰਧ ’ਚ ਗ੍ਰਿਫ਼ਤਾਰ ਕੀਤੇ ਤਿੰਨ ਸ਼ੱਕੀਆਂ ਤੋਂ ਪੁੱਛਗਿੱਛ ਬਾਅਦ ਖ਼ੁਲਾਸਾ ਕੀਤਾ ਕਿ ਗਰੋਹ ਦੀ ਅਗਵਾਈ ਅਸਲਮ ਉਰਫ਼ ਬਾਬਾ ਕਰ ਰਿਹਾ ਸੀ । ਅਸਲਮ ਨੇ ਸਾਥੀਆਂ ਨਾਲ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਡਾ: ਆਕਾਸ਼ ਦੀ ਕਾਰ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੇ ਲੁੱਟੇ 25 ਲੱਖ ਪਾਕਿਸਤਾਨੀ ਰੁਪਏ ਘਟਨਾ ਤੋਂ ਤੁਰੰਤ ਬਾਅਦ ਆਪਸ ’ਚ ਵੰਡ ਲਏ । ਇਸ ਰਕਮ ’ਚੋਂ 70 ਹਜ਼ਾਰ ਪਾਕਿਸਤਾਨੀ ਰੁਪਏ ਮ੍ਰਿਤਕ ਦੇ ਭਰਾ ਰਾਮ ਚੰਦ ਦੇ ਖਾਤੇ ’ਚ ਭੇਜੇ ਗਏ । ਰਾਮ ਚੰਦ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਗਰੋਹ ਇਸ ਮਹੀਨੇ ਦੌਰਾਨ ਬੈਂਕ ਨਾਲ ਸੰਬੰਧਿਤ ਤਿੰਨ ਡਕੈਤੀਆਂ ’ਚ ਸ਼ਾਮਿਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਇਜਲਾਸ ਤੋਂ ਪਹਿਲਾਂ ਕਾਂਗਰਸ ਵਲੋਂ ਸੋਨੀਆ ਗਾਂਧੀ ਦੀ ਅਗਵਾਈ ਹੇਠ ਰਣਨੀਤਕ ਬੈਠਕ ਅਗਲੀ ਖ਼ਬਰ ਰੇਲਵੇ ਵਿਚ ਵੱਡੇ ਸੁਧਾਰ: ਖਾਦਾਂ ਅਤੇ ਫਲਾਈ ਐਸ਼ ਦੀ ਢੁਆਈ ਹੁਣ ਕੰਟੇਨਰਾਂ ਰਾਹੀਂ ਹੋਵੇਗੀ
Ad Position 24
No active advertisement