07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕਰਾਚੀ ’ਚ ਆਪਣਾ ਕੌਂਸਲੇਟ ਪੱਕੇ ਤੌਰ ’ਤੇ ਬੰਦ ਕਰੇਗਾ ਫਰਾਂਸ

Ad Position 21
No active advertisement
ਅਜੀਤ ਡੈਸਕ 19-07-2026
ਅੰਮ੍ਰਿਤਸਰ, 18 ਜੁਲਾਈ (ਸੁਰਿੰਦਰ ਕੋਛੜ)-ਫਰਾਂਸ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚਲਾ ਆਪਣਾ ਕੌਂਸਲੇਟ ਪੱਕੇ ਤੌਰ ‘ਤੇ ਬੰਦ ਕਰ ਰਿਹਾ ਹੈ। ਇਹ ਫ਼ੈਸਲਾ ਬਜਟ ‘ਚ ਕਟੌਤੀ ਅਤੇ ਦੁਨੀਆ ਭਰ ਵਿਚ ਆਪਣੇ ਕੂਟਨੀਤਕ ਨੈੱਟਵਰਕ ਨੂੰ ਘਟਾਉਣ ਦੀ ਨੀਤੀ ਦੇ ਹਿੱਸੇ ਵਜੋਂ ਲਿਆ ਗਿਆ ਹੈ। ਕਰਾਚੀ ‘ਚ ਫਰਾਂਸੀਸੀ ਕੌਂਸਲ ਜਨਰਲ ਅਲੈਕਸਿਸ ਸ਼ਾਟਿੰਸਕੀ ਨੇ ਕਿਹਾ ਕਿ ਕੌਂਸਲੇਟ ਬੰਦ ਹੋਣ ਤੋਂ ਬਾਅਦ ਵੀ ਇਸਲਾਮਾਬਾਦ ‘ਚ ਫਰਾਂਸੀਸੀ ਦੂਤਾਵਾਸ ਰਾਹੀਂ ਪਾਕਿ ਨਾਲ ਸੰਬੰਧ ਪਹਿਲਾਂ ਵਾਂਗ ਜਾਰੀ ਰਹਿਣਗੇ ਅਤੇ ਖੇਤਰ ਲਈ ਸਾਰੀਆਂ ਵੀਜ਼ਾ ਅਰਜ਼ੀਆਂ ਅਤੇ ਅਧਿਕਾਰਤ ਕੌਂਸਲਰ ਸੇਵਾਵਾਂ ਨੂੰ ਇਸਲਾਮਾਬਾਦ ‘ਚ ਫਰਾਂਸੀਸੀ ਦੂਤਾਵਾਸ ਦੁਆਰਾ ਸਿੱਧੇ ਤੌਰ ‘ਤੇ ਸੰਭਾਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਲਾਇੰਸ ਫ੍ਰਾਂਸਾਈਜ਼ (ਫ੍ਰੈਂਚ ਕਲਚਰਲ ਸੈਂਟਰ) ਅਤੇ ਪਾਕਿਸਤਾਨ-ਫਰਾਂਸ ਬਿਜ਼ਨਸ ਅਲਾਇੰਸ ਕਰਾਚੀ ‘ਚ ਆਪਣੀਆਂ ਗਤੀਵਿਧੀਆਂ ਜਾਰੀ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਅਹਿਮਦਾਬਾਦ ’ਚ ਪਟਾਕਿਆਂ ਦੀ ਫੈਕਟਰੀ ਵਿਚ ਧਮਾਕਾ- 9 ਮੌਤਾਂ ਅਗਲੀ ਖ਼ਬਰ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੀ ਅਹਿਮ ਪ੍ਰਕਿਰਿਆ ਹੈ ਐੱਸ. ਆਈ. ਆਰ : ਡੀ. ਸੀ.
Ad Position 24