08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਕਾਲੀ ਦਲ (ਪੁਨਰ ਸੁਰਜੀਤ) ਨੇ ਹਲਕਾ ਸੁਨਾਮ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਐਲਾਨਿਆ ਉਮੀਦਵਾਰ

Ad Position 21
No active advertisement
ਅਜੀਤ ਡੈਸਕ 20-07-2026

ਸੁਨਾਮ ਊਧਮ ਸਿੰਘ ਵਾਲਾ,19 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਲਕਾ ਪੱਧਰੀ ਕੀਤੇ ਗਏ ਭਾਰੀ ਇਕੱਠ ਨੂੰ ਸੰਬੋਧਿਨ ਕਰਦਿਆਂ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸੂਬੇ ਦੇ ਲੋਕ ਪੰਥ ਅਤੇ ਪੰਜਾਬ ਦੇ ਹੱਕ ਵਿਚ ਖੜ੍ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ’ਤੇ ਭੀੜ ਪਈ ਹੈ, ਭਾਵੇਂ ਕਰੋਨਾ ਹੋਵੇ, ਹੜ੍ਹ ਹੋਣ ਜਾਂ ਫਿਰ ਭਾਰਤ-ਪਾਕਿ ਜੰਗਾਂ ਹੋਣ ਪੰਜਾਬੀਆਂ ਨੇ ਹੀ ਹਮੇਸ਼ਾਂ ਆਪਣਾ ਦਾ ਸਾਥ ਦਿੱਤਾ ਹੈ, ਕਿਉਂਕਿ ਬਾਹਰਲੇ ਲੋਕ ਤਾਂ ਭੀੜ ਪੈਣ ’ਤੇ ਰੇਲ ਗੱਡੀਆਂ ’ਤੇ ਚੜ੍ਹਕੇ ਪੰਜਾਬ ਤੋਂ ਬਾਹਰ ਚਲੇ ਜਾਂਦੇ ਹਨ। ਇਸ ਲਈ ਸੂਬੇ ਵਿਚ ਰਾਜ ਕਰਨ ਦਾ ਹੱਕ ਵੀ ਪੰਜਾਬੀਆਂ ਨੂੰ ਹੋਣਾ ਚਾਹੀਂਦਾ ਹੈ।ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਦਿੱਲੀ ਵਾਲਿਆਂ ਦਾ ਇਕ ਮੋਹਰਾ ਹੈ, ਜਿਸ ਦੇ ਰਾਹੀਂ ਪੰਜਾਬ ਦਾ ਸਰਮਾਇਆ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ।ਜਦੋਂ ਉਨ੍ਹਾਂ ਨੂੰ ਭਾਜਪਾ ਨਾਲ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀਆਂ ਵਿਚ ਹਮੇਸ਼ਾਂ ਗੱਠਜੋੜ ਦੀ ਸੰਭਾਵਨਾ ਬਣੀ ਰਹਿੰਦੀ ਹੈ ਪਰ ਭਾਜਪਾ ਨੂੰ ਗੱਠਜੋੜ ਤੋਂ ਪਹਿਲਾਂ ਪੰਜਾਬ ਅਤੇ ਪੰਥ ਦੇ ਲਟਕਦੇ ਮਸਲਿਆਂ ਨੂੰ ਹੱਲ ਕਰਨਾ ਪਵੇਗਾ।ਇਸ ਸਮੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਹਲਕਾ ਸੁਨਾਮ ਤੋਂ ਉਮੀਦਵਾਰ ਐਲਾਨਿਆ ਗਿਆ। ਇਸ ਵਿਸ਼ਾਲ ਰੈਲੀ ਨੂੰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਹਣੀਵਾਲ ਨੇ ਵੀ ਸੰਬੋਧਿਨ ਕੀਤਾ, ਜਦੋਂਕਿ ਮੰਚ ਸੰਚਾਲਨ ਪਿ੍ਤਪਾਲ ਸਿੰਘ ਹਾਂਡਾ ਵਲੋਂ ਕੀਤਾ ਗਿਆ। ਇਸ ਮੌਕੇ ਅਮਨਵੀਰ ਸਿੰਘ ਚੈਰੀ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਧਾਲੀਵਾਲ, ਤੇਜਾ ਸਿੰਘ ਕਮਾਲਪੁਰ, ਸੋਹਣ ਸਿੰਘ ਭੰਗੂ, ਸੰਦੀਪ ਸਿੰਘ ਦਿਉਸੀ, ਬਿੰਦਰਪਾਲ ਨਮੋਲ, ਹਰਵਿੰਦਰ ਸਿੰਘ ਚੱਠਾ, ਮਨਪ੍ਰੀਤ ਸਿੰਘ ਗਿੱਲ, ਗੁਰਚਰਨ ਸਿੰਘ ਹਰੀਕਾ,ਗਿਆਨ ਸਿੰਘ ਸੰਧੇ, ਹਰਵਿੰਦਰ ਸਿੰਘ ਹਨੀ ਹਾਂਡਾ, ਕੇਵਲ ਸਿੰਘ ਸ਼ੇਰੋਂ, ਜਸਵੰਤ ਸਿੰਘ ਹਰੀਕਾ, ਚਰਨਜੀਤ ਸਿੰਘ ਗੱਗੜਪੁਰ, ਮੇਵਾ ਸਿੰਘ ਉੱਪਲੀ, ਸੁਖਦੇਵ ਸਿੰਘ ਕੋਟੜਾ ਅਮਰੂ, ਚਮਕੌਰ ਸਿੰਘ ਮੋਰਾਂਵਾਲੀ, ਮਾਸਟਰ ਦਲਜੀਤ ਸਿੰਘ, ਸੁਨੀਤਾ ਸ਼ਰਮਾ, ਬਾਵਾ ਸਿੰਘ ਢਾਬੇ ਵਾਲਾ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸੂਬੇ ’ਚ ਵੱਡੀ ਲੋਕ ਲਹਿਰ ਵਜੋਂ ਉੱਭਰ ਰਹੀ-ਖ਼ਾਲਸਾ, ਇਆਲੀ ਅਗਲੀ ਖ਼ਬਰ ਪੰਜਾਬ ’ਚ ਕਾਨੂੰਨ ਦਾ ਨਹੀਂ, ਅਪਰਾਧੀਆਂ ਦਾ ਰਾਜ-ਕੇਵਲ ਸਿੰਘ ਢਿੱਲੋਂ
Ad Position 24