05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਆਤਮ ਹੱਤਿਆ

Ad Position 21
No active advertisement
ਅਜੀਤ ਡੈਸਕ 21-07-2026

ਹੁਸ਼ਿਆਰਪੁਰ, 20 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬਸੀ ਮਰੂਫ਼ ਹੁਸੈਨਪੁਰ ‘ਚ ਬੀਤੀ ਦੇਰ ਰਾਤ ਪਤੀ-ਪਤਨੀ ਵਲੋਂ ਨਹਿਰ ‘ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਚਾਰ ਹੈ। ਮ੍ਰਿਤਕ ਔਰਤ ਗਰਭਵਤੀ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਹਰਿਆਣਾ ਦੇ ਐਸ.ਐਚ.ਓ. ਕਿਰਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਆਰਿਫ਼ (28) ਪੁੱਤਰ ਕਾਸਿਮ ਵਾਸੀ ਜ਼ਿਲ੍ਹਾ ਬਦਾਉਂ (ਉਤਰ ਪ੍ਰਦੇਸ਼) ਹਾਲ ਵਾਸੀ ਧੀਰ ਫਾਰਮ ਪਿੰਡ ਬਸੀ ਮਰੂਫ਼ ਹੁਸੈਨਪੁਰ ਤੇ ਸ਼ਹਿਨਾਜ਼ (25) ਵਲੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਐਤਵਾਰ ਦੀ ਰਾਤ ਨੂੰ ਦੋਨਾਂ ਨੂੰ ਨਹਿਰ ਕਿਨਾਰੇ ਆਪਸ ‘ਚ ਲੜਾਈ-ਝਗੜਾ ਕਰਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਦੇਰ ਰਾਤ ਘਰ ਪਹੁੰਚੇ ਤਾਂ ਰਾਤ ਦੇ ਕਰੀਬ 11 ਵਜੇ ਦੋਨਾਂ ‘ਚ ਫਿਰ ਲੜਾਈ-ਝਗੜਾ ਹੋ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਉਸ ਨੂੰ ਉਸ ਦੇ ਪੇਕੇ ਘਰ ਰੋਪੜ ਛੱਡ ਆਵੇ। ਇਸ ਤੋਂ ਬਾਅਦ ਆਰਿਫ਼ ਉਸ ਨੂੰ ਮੋਟਰਸਾਈਕਲ ‘ਤੇ ਲੈ ਕੇ ਘਰ ਨੂੰ ਚਲ ਪਿਆ ਅਤੇ ਦੋਨਾਂ ਨੇ ਪਿੰਡ ਬਸੀ ਮਰੂਫ਼ ਹੁਸੈਨਪੁਰ ਨਜ਼ਦੀਕ ਪਹੁੰਚ ਕੇ ਨਹਿਰ ‘ਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀਆਂ। ਐਸ.ਐਚ.ਓ. ਕਿਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਮਾਮਲਾ ਘਰੇਲੂ ਲੜਾਈ-ਝਗੜੇ ਨਾਲ ਜੁੜਿਆ ਲੱਗ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਅਫ਼ਸਰ ਭਰਤੀ ਮਾਮਲਾ ਹਾਈ ਕੋਰਟ ਪੁੱਜਾ, 20 ਡਾਕਟਰਾਂ ਨੇ ਦਿੱਤੀ ਚੁਣੌਤੀ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਵਲੋਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਸੱਭਿਆਚਾਰਕ ਸਮਾਗਮ ’ਚ ਸ਼ਿਰਕਤ
Ad Position 24
No active advertisement