03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪੰਜਾਬ ’ਚ ਮੀਂਹ ਨਾ ਪੈਣ ਕਾਰਨ ਸੋਕੇ ਵਰਗੀ ਸਥਿਤੀ ਬਣਨ ਦੇ ਆਸਾਰ

Ad Position 21
No active advertisement
ਅਜੀਤ ਡੈਸਕ 21-07-2026

ਬਠਿੰਡਾ, 20 ਜੁਲਾਈ (ਵੀਰਪਾਲ ਸਿੰਘ)- ਮੌਨਸੂਨ ਦੀ ਸੁਸਤੀ ਕਾਰਨ ਪੰਜਾਬ ਵਿਚ ਘੱਟ ਮੀਂਹ ਪੈਣ ਨਾਲ ਝੋਨਾ ਕਾਸ਼ਤਕਾਰ ਕਿਸਾਨ ਝੋਨੇ ਦੀ ਫ਼ਸਲ ਨੂੰ ਪਾਣੀ ਪੂਰਾ ਕਰਨ ਲਈ ਬੇਵੱਸ ਹੋ ਚੁੱਕੇ ਹਨ। ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਸਥਿਤੀ ਸੋਕੇ ਵਰਗੀ ਪੈਦਾ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਪਾਣੀ ਦੀ ਕਮੀ ਕਾਰਨ ਸੂਬੇ ਵਿਚ ਪਿਛੇਤੇ ਝੋਨੇ ਦੀ ਲੁਆਈ ਪ੍ਰਭਾਵਿਤ ਹੋ ਚੁੱਕੀ ਹੈ। ਮੀਂਹ ਨਾ ਪੈਣ ਕਾਰਨ ਸੂਬੇ ਵਿਚ ਵਧ ਰਹੀ ਗਰਮੀ ਅਤੇ ਖੇਤੀ ਮੋਟਰਾਂ ਲਈ ਬਿਜਲੀ ਦੀ ਮੰਗ ਦਿਨ ਬ ਦਿਨ ਵਧ ਰਹੀ ਹੈ। ਪੰਜਾਬ ਰਾਜ ਪਾਵਰਕਾਮ ਸੂਬੇ ਵਿਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬੇਵੱਸ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਖੇਤੀ ਮੋਟਰਾਂ ਦੀ ਸਪਲਾਈ ਦੌਰਾਨ ਵਾਰ ਵਾਰ ਪਾਵਰ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਸਰੇ ਪਾਸੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ 24 ਘੰਟੇ ਬਿਜਲੀ ਸਪਲਾਈ ਦੌਰਾਨ ਵਾਰ ਵਾਰ ਕੱਟ ਲਗਾਏ ਜਾ ਰਹੇ ਹਨ। ਸਾਲ 2025 ਵਿਚ ਪੰਜਾਬ ਵਿਚ 33 ਲੱਖ ਹੈਕਟੇਅਰ ਦੇ ਕਰੀਬ ਝੋਨੇ ਦੀ ਕਾਸ਼ਤ ਹੋਈ ਸੀ। ਚਾਲੂ ਸਮੇਂ ਵਿਚ ਅੱਜ ਤੱਕ ਪੰਜਾਬ ਵਿਚ ਝੋਨੇ ਦੀ ਫ਼ਸਲ ਦਾ ਰਕਬਾ ਘੱਟ ਕੇ 31 ਲੱਖ ਹੈਕਟੇਅਰ ਤੱਕ ਸਿਮਟ ਸਕਦਾ ਹੈ। ਝੋਨੇ ਹੇਠਲਾ ਰਕਬਾ ਘੱਟਣ ਅਤੇ ਔੜ ਕਾਰਨ ਝੋਨੇ ਦੀ ਪੈਦਾਵਾਰ ਘੱਟ ਰਹਿਣ ਦੇ ਆਸਾਰ ਬਣ ਸਕਦੇ ਹਨ। ਮੀਂਹ ਘੱਟ ਪੈਣ ਕਾਰਨ ਲੱਗੀ ਔੜ ਦੇ ਸਬੰਧ ਵਿਚ ‘ਅਜੀਤ’ ਵਲੋਂ ਵੱਖ ਵੱਖ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਕਿਸਾਨ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ ਨੇ ਕਿਹਾ ਕਿ ਮੀਂਹ ਘੱਟ ਪੈਣ ਨਾਲ ਕੁਦਰਤੀ ਕਰੋਪੀ ਕਿਸਾਨਾਂ ਦੀ ਝੋਨੇ ਫ਼ਸਲ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਚਲਾ ਕੇ ਫਸਲਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਕਿਸਾਨ ਆਗੂ ਕੁਲਵੰਤ ਸਿੰਘ ਰੋੜੀ ਕਪੂਰਾ ਸਾਬਕਾ ਸਰਪੰਚ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ 8 ਘੰਟੇ ਬਿਜਲੀ ਸਪਲਾਈ ਦੇਣ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਕਿਸਾਨਾਂ ਦੀ ਸੁੱਕ ਰਹੀ ਫ਼ਸਲ ਨੂੰ ਬਚਾਉਣ ਲਈ ਸਹਾਰਾ ਬਣ ਰਿਹਾ ਹੈ। ਨੌਜਵਾਨ ਕਿਸਾਨ ਆਗੂ ਹੈਪੀ ਸਰਪੰਚ ਬੰਗੀ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਪਾਣੀ ਦੀ ਥੁੜ ਕਾਰਨ ਝੋਨੇ ਦੇ ਔਸਤਨ ਝਾੜ ਘੱਟ ਰਹਿ ਸਕਦਾ ਹੈ, ਜੋ ਸੰਕਟ ਵਿਚ ਲੰਘ ਰਹੀ ਪੰਜਾਬ ਦੀ ਕਿਸਾਨੀ ਲਈ ਅਸ਼ੁੱਭ ਸੰਕੇਤ ਹੈ। ਕਿਸਾਨ ਆਗੂ ਜਗਤਾਰ ਸਿੰਘ ਪਥਰਾਲਾ ਨੇ ਕਿਹਾ ਕਿ ਪੰਜਾਬ ਲਈ ਨਹਿਰੀ ਪਾਣੀ ਦੀ ਨਿਰਵਿਘਨ ਸਿੰਜਾਈ ਝੋਨੇ ਦੀ ਫ਼ਸਲ ਲਈ ਚੰਗਾ ਸਹਾਰਾ ਬਣ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਦੀ ਸਰਗਰਮੀ ਨਾਲ ਮਾਝਾ ਅਤੇ ਦੁਆਬਾ ’ਚ ਪਿਆ ਭਾਰੀ ਮੀਂਹ, ਕਿਸਾਨਾਂ ਸਮੇਤ ਆਮ ਲੋਕਾਂ ਮਿਲੀ ਵੱਡੀ ਰਾਹਤ ਅਗਲੀ ਖ਼ਬਰ ਪਾਕਿ ਤਾਲਿਬਾਨ ਅਤੇ ਬਲੋਚ ਵਿਦਰੋਹੀਆਂ ’ਤੇ ਦਬਾਅ ਬਣਾਉਣ ਲਈ ਕਰ ਰਿਹਾ ਆਈ. ਐੱਸ. ਕੇ. ਪੀ. ਦੀ ਵਰਤੋਂ
Ad Position 24
No active advertisement