03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਠਿੰਡਾ ਮਿੰਨੀ ਸਕੱਤਰੇਤ ਦੀਆਂ ਕੰਧਾਂ ’ਤੇ ਲਿਖੇ ਭੜਕਾਊ ਨਾਅਰੇ

Ad Position 21
No active advertisement
ਅਜੀਤ ਡੈਸਕ 21-07-2026

ਬਠਿੰਡਾ, 20 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ’ਚ ਮਿੰਨੀ ਸਕੱਤਰੇਤ ਦੇ ਇਕ ਮੁੱਖ ਗੇਟ ਅਤੇ ਕੰਧਾਂ ਉੱਪਰ ‘ਬਈਏ ਭਜਾਓ-ਪੰਜਾਬ ਬਚਾਓ’ ਦੇ ਭੜਕਾਊ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਭਿਣਕ ਪੈਂਦਿਆਂ ਹੀ ਹਰਕਤ ’ਚ ਆਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਨਾਅਰਿਆਂ ’ਤੇ ਕਾਲਖ ਪੋਥ ਕੇ ਮਿਟਾਇਆ ਗਿਆ। ਪੁਲਿਸ ਨੇ ਲੁਧਿਆਣਾ ਦੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ, ਜਿਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਨਾਅਰਿਆਂ ਉੱਪਰ ‘ਤੱਤ ਕ੍ਰਾਂਤੀ’ ਅਤੇ ਹੇਠਾਂ ‘ਵਲੋਂ-ਸ਼ਹੀਦੀ ਜਥਾ ਮਾਤਾ ਸਾਹਿਬ ਕੌਰ ਪੰਜਾਬ, ਬਠਿੰਡਾ’ ਲਿਖਿਆ ਗਿਆ ਹੈ। ਇਹ ਨਾਅਰੇ ਹੱਥੀਂ ਲਿਖਣ ਦੀ ਬਜਾਏ ਕਿਸੇ ਸਿਆਹੀ ਭਰੀ ਮਸ਼ੀਨ ਨਾਲ ‘ਨੀਲੇ’ ਅਤੇ’ ਲਾਲ’ ਰੰਗ ਵਿਚ ਲਿਖੇ ਗਏ ਹਨ, ਜਿਨ੍ਹਾਂ ਨਾਲ ਇਕ ‘ਮਸ਼ਾਲ’ ਵੀ ਬਣਾਈ ਗਈ ਹੈ। ਇਸ ਸਬੰਧੀ ਐਸ. ਪੀ. (ਸਿਟੀ) ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਫੌਰੀ ਐਕਸ਼ਨ ਕਰਦਿਆਂ ਜਮਾਲਪੁਰ (ਲੁਧਿਆਣਾ) ਦੇ ਰਹਿਣ ਵਾਲੇ ਪ੍ਰਗਟ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ। ਐਸ. ਪੀ. ਨੇ ਕਿਹਾ ਕਿ ਕਥਿਤ ਦੋਸ਼ੀ ਤੋਂ ਇਸ ਮਾਮਲੇ ’ਚ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ 24 ਨੂੰ ਸਵੇਰੇ 9 ਵਜੇ ਆਰੰਭ ਹੋਵੇਗਾ ‘ਮੀਰੀ-ਪੀਰੀ ਖ਼ਾਲਸਾ ਮਾਰਚ’-... ਅਗਲੀ ਖ਼ਬਰ ਇਕਬਾਲ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਬ) ਛੱਡ ਕੇ ਸਾਥੀਆਂ ਸਮੇਤ ‘ਵਾਰਿਸ ਪੰਜਾਬ ਦੇ’ ’ਚ ਹੋਏ ਸ਼ਾਮਿਲ
Ad Position 24
No active advertisement