08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਡਾ. ਵਿਜੇ ਪਾਲ ਸਿੰਘ ਸਿੱਧੂ ਨਮਿਤ ਭੋਗ ਤੇ ਅੰਤਿਮ ਅਰਦਾਸ ਭਲਕੇ

Ad Position 21
No active advertisement
ਅਜੀਤ ਡੈਸਕ 21-07-2026

ਜਲੰਧਰ, 20 ਜੁਲਾਈ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਸੀਨੀਅਰ ਹੱਡੀਆਂ ਦੇ ਮਾਹਿਰਾਂ ’ਚ ਸ਼ੁਮਾਰ ਡਾ. ਵਿਜੇ ਪਾਲ ਸਿੰਘ ਸਿੱਧੂ ਦਾ ਬੀਤੀ 14 ਜੁਲਾਈ ਨੂੰ ਦਿਹਾਂਤ ਹੋ ਗਿਆ। ਪਰਿਵਾਰ ਵਲੋਂ ਉਨ੍ਹਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 22 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਵਿਖੇ ਹੋਵੇਗੀ। ਡਾ. ਵਿਜੇ ਪਾਲ ਸਿੰਘ ਸਿੱਧੂ ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਪਿਤਾ ਸਨ। ਮਿੱਠ ਬੋਲੜੇ ਸੁਭਾਅ ਦੇ ਡਾ. ਸਿੱਧੂ ਨੇ ਲੰਮੇਂ ਸਮੇਂ ਤੱਕ ਹੱਡੀਆਂ ਦੇ ਮਰੀਜ਼ਾਂ ਨੂੰ ਇਲਾਜ ਦੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸਪੁੱਤਰ ਡਾ. ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਡਾ. ਸਿੱਧੂ ਨੇ ਸਾਲ 1963 ’ਚ ਅੰਮ੍ਰਿਤਸਰ ਵਿਖੇ ਗੋਰਮਿੰਟ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕੀਤੀ, ਉਪਰੰਤ ਉੱਥੇ ਹੀ ਐੱਮ.ਐੱਸ. ਦੀ ਪੜ੍ਹਾਈ ਕਰਦੇ ਹੋਏ ਆਰਥੋਪੈਡਿਕ ਵਿਭਾਗ ’ਚ ਨੌਕਰੀ ਵੀ ਕੀਤੀ। ਉਹ ਦੁਆਬਾ ਖੇਤਰ ਦੇ ਪਹਿਲੇ ਹੱਡੀਆਂ ਦੇ ਡਾਕਟਰ ਸਨ, ਜਿਨ੍ਹਾਂ ਮੈਡੀਕਲ ਕਾਲਜ ਤੋਂ ਬਾਹਰ ਆ ਕੇ ਸਾਲ 1972 ’ਚ ਜਲੰਧਰ ਦੇ ਸਿਵਲ ਹਸਪਤਾਲ ਵਿਖ ਹੱਡੀਆਂ ਦੇ ਵਿਭਾਗ ਦੀ ਸ਼ੁਰੂਆਤ ਕੀਤੀ। ਉਪਰੰਤ 1974 ’ਚ ਓਹਰੀ ਹਸਪਤਾਲ ’ਚ ਕਰੀਬ 20 ਸਾਲ ਤੱਕ ਸੇਵਾਵਾਂ ਦੇਣ ਤੋਂ ਬਾਅਦ ਆਪਣੀ ਨਿੱਜੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਡਾ. ਸਿੱਧੂ ਜਲੰਧਰ ਆਰਥੋਪੈਡਿਕ ਸੁਸਾਇਟੀ ਦੇ 40 ਸਾਲ ਤੋਂ ਵੱਧ ਪ੍ਰਧਾਨ ਰਹੇ।

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ’ਚ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ-ਮੰਤਰੀ ਅਗਲੀ ਖ਼ਬਰ ਪਾਕਿ ਜਵਾਲਾਮੁਖੀ ਦੇ ਮੁਹਾਣੇ ’ਤੇ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਬਣੀ ਜੰਗ ਵਰਗੀ ਸਥਿਤੀ, ਸਿੰਧ ’ਚ ਉੱਠ ਰਹੀ ਆਜ਼ਾ...
Ad Position 24