ਟਾਂਡਾ ਉੜਮੁੜ, 21 ਜੁਲਾਈ (ਦੀਪਕ ਬਹਿਲ)-ਅਮਰੀਕਾ ਦੀ ਜਾਂਚ ਏਜੰਸੀ ਐਫ. ਬੀ. ਆਈ. ਵਲੋਂ ਸੰਗਠਿਤ ਅਪਰਾਧ ਖ਼ਿਲਾਫ਼ ਅੰਤਰਰਾਸ਼ਟਰੀ ਪੱਧਰ ’ਤੇ ਚਲਾਏ ਗਏ ਅਪ੍ਰੇਸ਼ਨ ‘ਹਾਰਡ ਬਾਲ’ ਤਹਿਤ ਸੁਰਖੀਆ ’ਚ ਆਏ ‘ਆਪ’ ਨੇਤਾ ਬਲਵਿੰਦਰ ਸਿੰਘ ਮਿਆਣੀ ਦੇ ਹੱਤਿਆ ਕਾਂਡ ’ਚ ਜਿਥੇ ਪੰਜਾਬ ਪੁਲਿਸ ਨੇ ਟਾਂਡਾ ਦੇ ਸਾਬਕਾ ਐਸ. ਐਚ. ਓ. ਗੁਰਿੰਦਰ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕਰਕੇ ਜਿਥੇ ਤਿੰਨ ਦਿਨ ਦੇ ਰਿਮਾਂਡ ਮਗਰੋਂ ਅੱਜ ਫਿਰ ਦਸੂਹਾ ਦੀ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ, ਉਥੇ ਉਪਰੋਕਤ ਕੇਸ ਦੀ ਜਾਂਚ ਕਰ ਰਹੇ ਐਸ. ਪੀ. (ਜਾਂਚ) ਵਨੀਤ ਅਹਿਲਾਵਤ ਨੇ ਨਾਗਰਾ ਪਾਸੋਂ ਫ਼ੋਨ ਸਮੇਤ ਕੁਝ ਹੋਰ ਚੀਜ਼ਾਂ ਲੁੜੀਂਦਿਆਂ ਹੋਣ ਕਾਰਨ ਅਦਾਲਤ ਪਾਸੋਂ ਹੋਰ ਰਿਮਾਂਡ ਦੀ ਗਲ ਕਹੀ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਤੱਕ ਦੀ ਜਾਂਚ ਵਿਚੋਂ 7 ਲੱਖ ਦੀ ‘ਮਨੀ ਟਰੇਲ’ ਦੀ ਗਲ ਸਾਹਮਣੇ ਆ ਚੁੱਕੀ ਹੈ। ਇਸ ਕੇਸ ’ਚ ਨਾਮਜ਼ਦ ਬਲਵਿੰਦਰ ਸਿੰਘ ਦੇ ਕੁੜਮ ਚਰਨਜੀਤ ਸਿੰਘ ਤੇ ਪੁੱਤਰ ਗੁਰਪ੍ਰੀਤ ਸਿੰਘ ਵਲੋਂ ਜੋ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਵਿਅਕਤੀਆਂ ਨੂੰ ਜੋ ਪੈਸੇ ਘਟਨਾ ਤੋਂ ਪਹਿਲਾਂ ਅਤੇ ਬਾਅਦ ’ਚ ਟਰਾਂਸਫ਼ਰ ਆਂ ਕਿਸੇ ਹੋਰ ਸੂਤਰ ਤੋਂ ਭੇਜੇ ਸਨ, ਸੰਬੰਧੀ ਪੁੱਛੇ ਗਏ ਸਵਾਲਾਂ ਬਾਰੇ ਜਾਂਚ ਜਾਰੀ ਹੋਣ ਦੀ ਗਲ ਕਹੀ। ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅਮਰੀਕਾ ਬੈਠੇ ਚਰਨਜੀਤ ਤੇ ਨਾਗਰਾ ਵਿਚਾਲੇ ਕੜੀ ਦਾ ਕੰਮ ਕਰਨ ਵਾਲੇ ਇਕ ਹੋਰ ਪੁਲਿਸ ਮੁਲਾਜ਼ਮ ਜਿਸ ਨੇ ਕਿ 16 ਲੱਖ ਰੁਪਏ ਜਲੰਧਰ ਤੋਂ ਲਿਆਂਦੇ ਸਨ, ਦੇ ਬਿਆਨ ਵੀ ਜਾਂਚ ਅਧਿਕਾਰੀ ਵਲੋਂ ਕਲਮਬੱਧ ਕੀਤੇ ਹਨ, ਜਿਸ ਵਿਚ ਉਕਤ ਪੁਲਿਸ ਮੁਲਾਜ਼ਮ ਨੇ ਜਿਥੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ, ਉਥੇ ਇਸ ਸਾਰੇ ਮਾਮਲੇ ਦੀ ਜਾਂਚ ਅਧਿਕਾਰੀ ਵਲੋਂ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਕਹੀ ਹੈ।
ਐਸ.ਐਚ.ਓ. ਨਾਗਰਾ ਇਕ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ
ਅਜੀਤ ਡੈਸਕ
22-07-2026