09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਲਾਈਟ ਦੇ ਪ੍ਰੋ. ਸ਼ੰਕਰ ਸਿੰਘ ਦੇ ਡਿਜ਼ਾਈਨ ਪੇਟੈਂਟ ਨੂੰ ਭਾਰਤ ਸਰਕਾਰ ਵਲੋਂ ਮਾਨਤਾ

Ad Position 21
No active advertisement
ਅਜੀਤ ਡੈਸਕ 22-07-2026

ਲੌਂਗੋਵਾਲ, 21 ਜੁਲਾਈ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਮਕੈਨਿਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. ਸ਼ੰਕਰ ਸਿੰਘ ਦੇ ਨਵੇਂ ਵਿਕਸਤ ਕੀਤੇ ਡਿਜ਼ਾਈਨ ਵਾਇਰ-ਅਸਿਸਟਡ ਇਲੈਕਟ੍ਰੋ ਡਿਸਚਾਰਜ ਟਰਨਿੰਗ (ਡਬਲਯੂ ਈ.ਡੀ.ਟੀ.) ਅਟੈਚਮੈਂਟ ਨੂੰ ਭਾਰਤ ਸਰਕਾਰ ਦੇ ਪੇਟੈਂਟ, ਡਿਜ਼ਾਈਨ ਅਤੇ ਟ੍ਰੇਡਮਾਰਕ ਦਫ਼ਤਰ ਵਲੋਂ ਡਿਜ਼ਾਈਨ ਪੇਟੈਂਟ ਵਜੋਂ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਇਸ ਡਿਜ਼ਾਈਨ ਨੂੰ ਡਿਜ਼ਾਈਨ ਪੇਟੈਂਟ ਨੰਬਰ 479053-001 ਅਧੀਨ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਨੂੰ ਪੇਟੈਂਟ ਐਂਡ ਡਿਜ਼ਾਈਨ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਹ ਸ਼੍ਰੇਣੀ ਮਸ਼ੀਨ ਟੂਲਜ਼, ਨਿਰਮਾਣ (ਨਿਰਮਾਣ) ਅਤੇ ਫਾਊਂਡਰੀ ਮਸ਼ੀਨਰੀ ਨਾਲ ਸੰਬੰਧਿਤ ਨਵੀਨਤਾਕਾਰੀ ਡਿਜ਼ਾਈਨਾਂ ਲਈ ਨਿਰਧਾਰਤ ਹੈ। ਪ੍ਰੋ. ਸ਼ੰਕਰ ਸਿੰਘ ਵਲੋਂ ਵਿਕਸਿਤ ਇਹ ਡਿਜ਼ਾਈਨ ਐਡਵਾਂਸਡ ਮੈਨੂਫੈਕਚਰਿੰਗ (ਉੱਨਤ ਨਿਰਮਾਣ) ਅਤੇ ਗੈਰ-ਰਵਾਇਤੀ ਮਸ਼ੀਨਿੰਗ ਦੇ ਖੇਤਰ ਵਿਚ ਇਕ ਮਹੱਤਵਪੂਰਨ ਤਕਨੀਕੀ ਨਵੀਨਤਾ ਹੈ। ਇਸ ਨਾਲ ਉੱਚ ਸਟੀਕਤਾ ਵਾਲੀ ਮਸ਼ੀਨਿੰਗ ਅਤੇ ਟਿਕਾਊ ਨਿਰਮਾਣ ਤਕਨਾਲੋਜੀਆਂ ਨਾਲ ਸੰਬੰਧਿਤ ਖੋਜ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ। ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਨੇ ਇਸ ਪ੍ਰਾਪਤੀ ਲਈ ਪ੍ਰੋ. ਸ਼ੰਕਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੌਧਿਕ ਸਿਰਜਣਾ ਕਿਸੇ ਵੀ ਸੰਸਥਾ ਦੀ ਖੋਜ ਸਮਰੱਥਾ ਦਾ ਮਹੱਤਵਪੂਰਨ ਮਾਪਦੰਡ ਹੁੰਦੀ ਹੈ ਅਤੇ ਇਹ ਪ੍ਰਾਪਤੀ ਸੰਸਥਾ ਦੇ ਖੋਜ ਅਤੇ ਤਕਨਾਲੋਜੀ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗੀ। ਸੰਸਥਾ ਦੇ ਖੋਜ ਅਤੇ ਸਲਾਹਕਾਰ ਸੇਵਾਵਾਂ ਦੇ ਡੀਨ ਪ੍ਰੋ. ਸੁਰਿੰਦਰ ਸਿੰਘ ਨੇ ਵੀ ਪ੍ਰੋ. ਸ਼ੰਕਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਐਲਨ ਸਿੱਖਿਆ ਸੰਬਲ ਦੀ ਸਹਾਇਤਾ ਨਾਲ, ਸੂਰਜ ਨੇ ਕੀਤੀ ਨੀਟ ਪ੍ਰੀਖਿਆ ਪਾਸ ਅਗਲੀ ਖ਼ਬਰ ਡੇਂਗੂ ਕਾਰਨ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ
Ad Position 24