09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 503.22 ਮੀਟਰ ਪਹੁੰਚਿਆ

Ad Position 21
No active advertisement
ਅਜੀਤ ਡੈਸਕ 22-07-2026

ਸ਼ਾਹਪੁਰ ਕੰਢੀ, 21 ਜੁਲਾਈ (ਰਣਜੀਤ ਸਿੰਘ)-ਪਹਾੜਾਂ ’ਚ ਪੈ ਰਹੇ ਮੀਂਹ ਕਾਰਨ 24 ਘੰਟਿਆਂ ’ਚ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਇਕ ਮੀਟਰ ਦਾ ਵਾਧਾ ਨੋਟ ਕੀਤਾ ਗਿਆ। ਇਸ ਸਮੇਂ ਚੰਮੇਰਾ ਡੈਮ ਤੋਂ 92071 ਕਿਊਸਿਕ ਪਾਣੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਚਲਾ ਕੇ 240 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 21010 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਤੋਂ 13010 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ, ਜਿਸ ਨਾਲ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 402.10 ਮੀਟਰ ਪਹੁੰਚ ਗਿਆ ਹੈ। ਪੰਜਾਬ ਅੰਦਰ ਸਿੰਚਾਈ ਯੋਗ ਪਾਣੀ ਦੀ ਮੰਗ ਘੱਟ ਹੋਣ ਕਾਰਨ ਮਾਧੋਪੁਰ ਹਾਈਡਲ ਦੇ 52 ਗੇਟਾਂ ’ਚੋਂ ਚਾਰ ਗੇਟਾਂ ਨੂੰ ਚਾਰ ਫੁੱਟ ਉੱਚਾ ਚੁੱਕ ਕੇ 23 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ। ਪਿਛਲੇ ਰਾਤ ਸ਼ਾਹਪੁਰ ਕੰਢੀ ਇਲਾਕੇ ਵਿਚ 115 ਐਮ.ਐਮ. ਆਰ.ਐਸ.ਡੀ., 67.2 ਐਮ.ਐਮ. ਫੰਗੋਤਾ, 65 ਐਮ.ਐਮ. ਪੱਟੀ, ਇਲਾਕੇ ’ਚ 101.8 ਐਮ.ਐਮ. ਭੂੰਨ ’ਚ 141.05 ਐਮ.ਐਮ. ਮੀਂਹ ਰਿਕਾਰਡ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪਾਕਿ ਵਲੋਂ ਕਰਾਚੀ ’ਚ ਸ਼ੁਰੂ ਕੀਤੀ ਸਾਈਕਲ ਐਂਬੂਲੈਂਸ ਸੇਵਾ ਦੀ ਸੋਸ਼ਲ ਮੀਡੀਆ ’ਤੇ ਹੋ ਰਹੀ ਕਿਰਕਿਰੀ ਅਗਲੀ ਖ਼ਬਰ ਬਮਿਆਲ ਵਿਖੇ ਜਲਾਲੀ ਦਰਿਆ ’ਚ ਆਇਆ ਹੜ੍ਹ
Ad Position 24