07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਰਾਵਲਕੋਟ ਨੂੰ ਕਸ਼ਮੀਰ ਦਾ ਹਿੱਸਾ ਨਾ ਮੰਨਣ ਬਾਰੇ ਨਵਾਜ਼ ਸ਼ਰੀਫ਼ ਦੀ ਟਿੱਪਣੀ ਨਿੰਦਣਯੋਗ

Ad Position 21
No active advertisement
ਅਜੀਤ ਡੈਸਕ 24-07-2026

ਬਿਲਾਵਲ ਭੁੱਟੋ ਨੇ ਸ਼ਰੀਫ਼ ਦੇ ਬਿਆਨਾਂ ਦੀ ਕੀਤੀ ਸਖ਼ਤ ਨਿੰਦਾ
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਦੇ ਰਾਜਨੀਤਿਕ ਵਿਚਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਵਲੋਂ ਪੀ. ਓ. ਕੇ. ਦੇ ਰਾਵਲਾਕੋਟ ਸ਼ਹਿਰ ਨੂੰ ਕਸ਼ਮੀਰ ਦਾ ਹਿੱਸਾ ਸਵੀਕਾਰ ਨਾ ਕਰਨ ਬਾਰੇ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ। ਉਨ੍ਹਾਂ ਪੁੱਛਿਆ ਕਿ ਰਾਵਲਾਕੋਟ ਦੀ ਸਥਿਤੀ ਤੋਂ ਇਨਕਾਰ ਕਰਨ ਦਾ ਅਧਿਕਾਰ ਸ਼ਰੀਫ਼ ਨੂੰ ਕਿਸ ਨੇ ਦਿੱਤਾ ਹੈ। ਦਰਅਸਲ, ਰਾਵਲਾਕੋਟ ‘ਚ ਪ੍ਰਦਰਸ਼ਨਕਾਰੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਪਾਕਿ ਸਰਕਾਰ ਅਤੇ ਫ਼ੌਜ ਖ਼ਿਲਾਫ਼ ਵਿਸ਼ਾਲ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਦਿਆਂ ਆਜ਼ਾਦੀ ਦੀ ਮੰਗ ਕੀਤੀ ਜਾ ਰਹੀ ਹੈ।ਬਿਲਾਵਲ ਨੇ ਨਵਾਜ਼ ਸ਼ਰੀਫ਼ ਦੁਆਰਾ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ਼ ਦੇ ਪਾਕਿਸਤਾਨ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ ਨੂੰ ਲਾਹੌਰ ਦੀ ਤਰਜ਼ ‘ਤੇ ਬਿਹਤਰੀਨ ਖੇਤਰ ਬਣਾਉਣ ਬਾਰੇ ਕੀਤੇ ਐਲਾਨ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਵਿਕਾਸ ਪੱਖੋਂ ਜੋ ਲੋਕ ਕਸੂਰ ਨੂੰ ਲਾਹੌਰ ਨਹੀਂ ਬਣਾ ਸਕੇ, ਉਹ ਗਿਲਗਿਤ-ਬਾਲਟਿਸਤਾਨ ਨੂੰ ਲਾਹੌਰ ‘ਚ ਕਿਵੇਂ ਬਦਲ ਸਕਣਗੇ।

Ad Position 22
No active advertisement
ਪਿਛਲੀ ਖ਼ਬਰ ਪਿੰਡ ਬੁੱਟਰ ਬਖੂਹਾ ਦਾ ਨੌਜਵਾਨ ਜੰਮੂ ਕਸ਼ਮੀਰ ’ਚ ਸ਼ਹੀਦ ਅਗਲੀ ਖ਼ਬਰ ਲਾਲ ਸਾਗਰ ’ਚ ਹੂਤੀ ਹਮਲਿਆਂ ਕਾਰਨ ਵਿਸ਼ਵ ਬਾਜ਼ਾਰ ਵਿਚ ਹਲਚਲ, ਭਾਰਤ ਸਮੇਤ ਤੇਲ ਆਯਾਤਕ ਦੇਸ਼ਾਂ ਦੀ ਚਿੰਤਾ ਵਧੀ
Ad Position 24
No active advertisement