07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪਿੰਡ ਬੁੱਟਰ ਬਖੂਹਾ ਦਾ ਨੌਜਵਾਨ ਜੰਮੂ ਕਸ਼ਮੀਰ ’ਚ ਸ਼ਹੀਦ

Ad Position 21
No active advertisement
ਅਜੀਤ ਡੈਸਕ 24-07-2026

ਗਿੱਦੜਬਾਹਾ, 23 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਬੁੱਟਰ ਬਖੂਹਾ ਦਾ ਨੌਜਵਾਨ ਸੁਖਪ੍ਰੀਤ ਸਿੰਘ ਦੇ ਜੰਮੂ ਕਸ਼ਮੀਰ ਵਿਚ ਡਿਉਟੀ ਦੌਰਾਨ ਸ਼ਹੀਦ ਹੋ ਜਾਣ ਦੀ ਖ਼ਬਰ ਹੈ। ਕੁਝ ਹੀ ਮਹੀਨਿਆਂ ਬਾਅਦ ਸ਼ਹੀਦ ਨੌਜਵਾਨ ਦਾ ਵਿਆਹ ਸੀ ਅਤੇ ਭਰਾ ਦੇ ਵਿਆਹ ਦੇ ਚਾਅ ਕੈਨੇਡਾ ਬੈਠੀ ਹੋਈ ਭੈਣ ਦੇ ਦਿਲ ਵਿਚ ਹੀ ਰਹਿ ਗਏ। ਪਿਤਾ ਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਸੱਤ ਸਾਲ ਪਹਿਲਾਂ ਉਸ ਦਾ ਪੁੱਤਰ ਸੁਖਪ੍ਰੀਤ ਸਿੰਘ ਫ਼ੌਜ ਵਿਚ ਭਰਤੀ ਹੋਇਆ ਸੀ। ਫ਼ੌਜ ਵਿਚੋਂ ਸੁਨੇਹਾ ਮਿਲਿਆ ਹੈ ਕਿ ਉਨ੍ਹਾਂ ਦਾ ਪੁੱਤਰ ਸੁਖਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਖ਼ਬਰ ਸੁਣਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਸਿੰਘ ਦੇ ਵਿਆਹ ਦੇ ਦੋ ਕੁ ਮਹੀਨੇ ਹੀ ਰਹਿ ਗਏ ਸਨ ਅਤੇ ਪਰਿਵਾਰ ਦੇ ਚਾਅ ਅਧੂਰੇ ਰਹਿ ਗਏ।

Ad Position 22
No active advertisement
ਪਿਛਲੀ ਖ਼ਬਰ ਪੰਜਾਬ-ਹਰਿਆਣਾ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਵਕੀਲਾਂ ਦਾ ਸੰਘਰਸ਼ ਜਾਰੀ, ਮੋਗਾ ’ਚ ਹੜਤਾਲ ਤੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਰਾਵਲਕੋਟ ਨੂੰ ਕਸ਼ਮੀਰ ਦਾ ਹਿੱਸਾ ਨਾ ਮੰਨਣ ਬਾਰੇ ਨਵਾਜ਼ ਸ਼ਰੀਫ਼ ਦੀ ਟਿੱਪਣੀ ਨਿੰਦਣਯੋਗ
Ad Position 24
No active advertisement