ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2027 ਦੀ 30 ਜੂਨ, 2026 ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਨਾਨ ਕੀਤਾ ਗਿਆ। ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਨੇ ਵਿੱਤੀ ਵਰ੍ਹੇ ਸਾਲ 2026-2027 ਦੀ ਸ਼ੁਰੂਆਤ ਕਾਰੋਬਾਰ ਵਿਚ ਸਰਬਪੱਖੀ ਵਾਧੇ, ਬਿਹਤਰ ਮੁਨਾਫੇ ਅਤੇ ਮਜ਼ਬੂਤ ਸੰਪੱਤੀ ਗੁਣਵੱਤਾ ਨਾਲ ਕੀਤੀ ਹੈ । ਇਸ ਤਿਮਾਹੀ ਦੌਰਾਨ ਕੈਪੀਟਲ ਬੈਂਕ ਦਾ ਕੁੱਲ ਕਾਰੋਬਾਰ 19,600 ਕਰੋੜ ਰੁਪਏ ਤੋਂ ਪਾਰ ਹੋ ਗਿਆ। ਬੈਂਕ ਦੀ ਜਮ੍ਹਾ ਰਾਸ਼ੀ 10,596 ਕਰੋੜ ਰੁਪਏ ਅਤੇ ਕਰਜ਼ਾ ਵੰਡ ਰਾਸ਼ੀ 9,074 ਕਰੋੜ ਰੁਪਏ ਤੱਕ ਪਹੁੰਚ ਗਈ ਤੇ ਬੈਂਕ ਨੂੰ ਪਹਿਲੀ ਤਿਮਾਹੀ ਦੌਰਾਨ 41 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ। ਸਮਰਾ ਨੇ ਅੱਗੇ ਦੱਸਿਆ ਕਿ ਬੈਂਕ ਨੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਮਜ਼ਬੂਤ ਪ੍ਰਦਰਸ਼ਨ ਨਾਲ ਕੀਤੀ ਹੈ ਅਤੇ ਪਹਿਲੀ ਤਿਮਾਹੀ ਦੌਰਾਨ ਕੁੱਲ ਕਾਰੋਬਾਰ ਵਿੱਚ ਸਿਹਤਮੰਦ ਵਾਧਾ ਦਰਜ ਕੀਤਾ ਹੈ। ਇਸ ਤਿਮਾਹੀ ਦੇ ਅੰਤ ਤੱਕ ਬੈਂਕ ਵੱਲ 9,074 ਕਰੋੜ ਰੁਪਏ ਰਾਸ਼ੀ ਦੇ ਕੁੱਲ ਕਰਜ਼ੇ ਵੰਡੇ ਜਾ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 22 ਫ਼ੀਸਦੀ ਦਾ ਵਾਧਾ ਦਰਸਾਉਂਦੇ ਹਨ।
ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2027 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਨਾਨ, ਬੈਂਕ ਦਾ ਕੁੱਲ ਕਾਰੋਬਾਰ 19600 ਕਰੋੜ ਤੋਂ ਪਾਰ
ਅਜੀਤ ਡੈਸਕ
24-07-2026