ਪ੍ਰੀਤਮ ਸਿੰਘ ਲੌਂਗੀਵਿੰਡ ਦੇ ਦਿਹਾਂਤ ’ਤੇ ਦੁੱਖ ਪ੍ਰਗਟ
ਅਜੀਤ ਡੈਸਕ
24-07-2026
ਕੋਟ ਈਸੇ ਖਾਂ, 23 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਲੌਂਗੀਵਿੰਡ ਦੀ ਨਾਮਵਰ ਸ਼ਖ਼ਸੀਅਤ ਪ੍ਰੀਤਮ ਸਿੰਘ ਥਿੰਦ ਜੋ ਬੀਤੀ 17 ਜੁਲਾਈ ਸ਼ੁੱਕਰਵਾਰ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਨਿਮਰ ਤੇ ਮਿਲਣਸਾਰ ਸੁਭਾਅ ਦੇ ਮਾਲਕ ਪ੍ਰੀਤਮ ਸਿੰਘ ਥਿੰਦ ਨੇ ਇਲਾਕੇ ਵਿਚ ਹਰ ਛੋਟੇ ਵੱਡੇ ਇਨਸਾਨ ਨਾਲ ਵਧੀਆ ਪਿਆਰ ਬਣਾਇਆ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਬੇਟੇ ਕੁਲਵਿੰਦਰ ਸਿੰਘ, ਜਤਿੰਦਰ ਸਿੰਘ ਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਮੁਖਤਿਆਰ ਸਿੰਘ, ਗੁਰਭੇਜ ਸਿੰਘ ਫ਼ੌਜੀ, ਬਲਜੀਤ ਸਿੰਘ ਸੈਕਟਰੀ, ਗੁਰਦੀਪ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਰਾਜੂ ਲੌਂਗੀਵਿੰਡ, ਜਸਵੰਤ ਸਿੰਘ, ਬਾਜ ਸਿੰਘ ਆਦਿ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਅਵਤਾਰ ਸਿੰਘ ਪੀ.ਏ., ਰਾਜਵਿੰਦਰ ਸਿੰਘ ਕੜਾਹੇ ਵਾਲਾ, ਅਮੀਰ ਸਿੰਘ ਬੱਬਨ ਸਰਪੰਚ, ਹਰਜੀਤ ਸਿੰਘ ਟੋਨਾ ਯੂਥ ਕਾਂਗਰਸ ਪ੍ਰਧਾਨ, ਜਸਵੰਤ ਸਿੰਘ ਜੱਸਾ ਸਾਬਕਾ ਪੰਚ, ਲਖਵੀਰ ਸਿੰਘ ਰੰਡਿਆਲਾ, ਗੁਰਚਰਨ ਸਿੰਘ ਕਾਕਾ ਮੁੰਨਣ, ਮੋਹਨ ਲਾਲ ਸ਼ਰਮਾ ਸਾਬਕਾ ਪ੍ਰਧਾਨ ਆੜ੍ਹਤੀ ਯੂਨੀਅਨ, ਕੇਸਰ ਸਿੰਘ ਪ੍ਰਧਾਨ ਪਾਵਰਕਾਮ, ਪ੍ਰਧਾਨ ਬਲਵਿੰਦਰ ਸਿੰਘ ਦਾਤੇਵਾਲ, ਸਾਬਕਾ ਸੈਕਟਰੀ ਰਣਜੀਤ ਸਿੰਘ, ਜਿਉਣ ਸਿੰਘ ਲੌਂਗੀਵਿੰਡ, ਕੇਵਲ ਸਿੰਘ, ਮਾਸਟਰ ਦਰਸ਼ਨ ਸਿੰਘ, ਗੁਰਜੀਤ ਸਿੰਘ ਮਨਾਵਾਂ, ਬਲਵਿੰਦਰ ਸਿੰਘ ਬੈਂਸ, ਭਰਪੂਰ ਸਿੰਘ ਮੰਦਰ, ਬਲਜੀਤ ਸਿੰਘ ਦੌਲੇਵਾਲਾ, ਬਲਵੰਤ ਸਿੰਘ, ਚਮਕੌਰ ਸਿੰਘ, ਗੁਰਲਾਲ ਸਿੰਘ, ਭੁਪਿੰਦਰ ਸਿੰਘ ਝੰਡਾ ਬੱਗਾ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਆਗੂ ਸ਼ਾਮਲ ਹਨ।