ਮੋਗਾ, 23 ਜੁਲਾਈ (ਜਸਪਾਲ ਸਿੰਘ ਬੱਬੀ)-ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਖੱਤਰੀ ਸਭਾ ਮੋਗਾ ਦੇ ਚੀਫ ਐਡਵਾਈਜ਼ਰ ਸਮਾਜ ਸੇਵੀ ਰਮਨ ਗਾਂਧੀ ਰੂਬੀ ਨੂੰ ਪੰਜਾਬ ਸਰਕਾਰ ਨੇ ਮੋਗਾ ਵਿਧਾਨ ਸਭਾ ਹਲਕਾ ਦਾ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦਾ ਚੇਅਰਮੈਨ ਬਣਨ ’ਤੇ ਖੱਤਰੀ ਸਭਾ ਵਲੋਂ ਖੱਤਰੀ ਭਵਨ ਮੋਗਾ ਵਿਖੇ ਨਵ-ਨਿਯੁਕਤ ਚੇਅਰਮੈਨ ਰਮਨ ਗਾਂਧੀ ਦਾ ਸਨਮਾਨ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ, ਪ੍ਰਧਾਨ ਡਾ. ਐਮ.ਐਲ. ਜੈਦਕਾ ਅਤੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ ਅਤੇ ਜ਼ਿਲ੍ਹਾ ਪ੍ਰਧਾਨ ਯੁਵਾ ਖੱਤਰੀ ਮਹਾਂ ਸਭਾ ਦੀਪਕ ਕੋੜਾ ਨੇ ਕੀਤਾ| ਇਸ ਮੌਕੇ ਚੇਅਰਮੈਨ ਰਮਨ ਗਾਂਧੀ ਨੇ ਕਿਹਾ ਕਿ ਮਿਲੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ| ਉਹ ਬਤੌਰ ਚੇਅਰਮੈਨ ਮੋਗਾ ਵਿਧਾਨ ਸਭਾ ਖੇਤਰ ਦੀ ਖੱਤਰੀ ਅਰੋੜਾ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਦੀ ਸੁਣਵਾਈ ਕਰਨ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ| ਇਸ ਮੌਕੇ ਖੱਤਰੀ ਸਭਾ ਚੇਅਰਮੈਨ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਚੇਅਰਮੈਨ ਰਮਨ ਗਾਂਧੀ ਇਸ ਤੋਂ ਪਹਿਲਾਂ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਇੰਡੀਆ ਦੇ ਪੰਜਾਬ ਰਾਜ ਦੇ ਸੂਬਾ ਪ੍ਰਧਾਨ ਹਨ ਅਤੇ ਖੱਤਰੀ ਮਹਾਂ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਨ| ਇਸ ਮੌਕੇ ਰਕੇਸ਼ ਸਿਤਾਰਾ, ਸੁਸ਼ੀਲ ਸਿਆਲ, ਰਕੇਸ਼ ਜੈਸਵਾਲ ਬੁੱਗੀ, ਨਿਸ਼ੀ ਰਾਕੇਸ਼ ਵਿਜ, ਪ੍ਰਦੀਪ ਭੰਡਾਰੀ, ਸੰਜੀਵ ਕੌੜਾ, ਸੁਮਨ ਕਾਂਤ ਵਿਜ, ਸੰਨ੍ਹੀ ਭੰਡਾਰੀ, ਜਗਜੀਵਨ ਕੌੜਾ, ਹਰਫੂਲ ਸਹਿਗਲ, ਵਿਕਾਸ ਚੋਪੜਾ, ਨਰੇਸ਼ ਧੀਰ, ਭਜਨ ਪ੍ਰਕਾਸ਼ ਵਰਮਾ, ਨਰੇਸ਼ ਸੱਚਰ, ਕੇਵਲ ਬਾਂਸਲ, ਸ਼ਿਵ ਟੰਡਨ, ਜਗਜੀਵ ਧੀਰ, ਪ੍ਰਿਤਪਾਲ ਸਿੰਘ, ਅਮਨਦੀਪ ਮਦਾਨ ਹਾਜ਼ਰ ਸਨ|