07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮੁੱਖ ਮੰਤਰੀ ਨਿਵਾਸ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਤੇ ਜਲ ਸਪਲਾਈ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਪੁਲਿਸ ਨਾਲ ਤਿੱਖੀ ਝੜਪਾ

Ad Position 21
No active advertisement
ਅਜੀਤ ਡੈਸਕ 27-07-2026

ਸੰਗਰੂਰ, 26 ਜੁਲਾਈ (ਅਮਨਦੀਪ ਸਿੰਘ ਬਿੱਟਾ)-ਬੇਰੁਜ਼ਗਾਰ ਸਾਂਝਾ ਮੋਰਚਾ, ਜਲ ਸਪਲਾਈ ਅਤੇ ਸੈਨੀਟੇਸ਼ਨ ਸੋਸ਼ਲ ਇੰਪਲਾਈਜ਼ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਾਲੋਨੀ ਦੇ ਘਿਰਾਓ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਈ ਵਾਰ ਤਿੱਖੀਆਂ ਝੜਪਾਂ ਅਤੇ ਧੱਕਾ-ਮੁਕੀ ਦਾ ਮਾਹੋਲ ਦੇਖਣ ਨੂੰ ਮਿਲਿਆ। ਬੇਰੁਜ਼ਗਾਰਾਂ ਸਾਂਝਾ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਅਤੇ ਰਮਨ ਕੁਮਾਰ ਮਲੋਟ ਦੀ ਅਗਵਾਈ ਹੇਠ ਪ੍ਰਦਸ਼ਨਕਾਰੀ ਪੰਜਾਬ ਦੇ ਵੱਖ-ਵੱਖ ਹਿਸਿਆਂ ਤੋਂ ਵੇਰਕਾ ਪਲਾਂਟ ਵਿਖੇ ਇਕੱਤਰ ਹੋਣੇ ਸ਼ੁਰੂ ਹੋਏ, ਜਿਥੋਂ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੇ। ਐਸ.ਪੀ. ਹੈਡਕੁਆਟਰ ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਨੇ ਪ੍ਰਦਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕੀਤਾ ਪਰ ਪੁਲਿਸ ਦੀ ਕੋਈ ਗੱਲ ਸੁਣਨ ਦੀ ਬਜਾਇ ਪ੍ਰਦਸ਼ਨਕਾਰੀਆਂ ਨੇ ਜਦ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨਾਲ ਉਨ੍ਹਾਂ ਦੀ ਤਿੱਖੀ ਝੜਪ ਹੋ ਗਈ। ਅੰਤ 29 ਜੁਲਾਈ ਦੀ ਬੇਰੁਜ਼ਗਾਰ ਸਾਂਝਾ ਮੋਰਚੇ ਨਾਲ ਮੀਟਿੰਗ ਅਤੇ ਜਲ ਸਪਲਾਈਜ ਅਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਨਾਲ 13 ਅਗਸਤ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਨਿਸ਼ਚਤ ਹੋਣ ਉਪਰੰਤ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ। ਬੇਰੁਜ਼ਗਾਰ ਸਾਂਝਾ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ, ਅਮਨ ਸ਼ੇਖਾ, ਹਰਜਿੰਦਰ ਝੁਨੀਰ, ਲਖਵੀਰ ਸਿੰਘ ਸਿਰੀਏਵਾਲਾ, ਨਵਜੋਤ ਸਿੰਘ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਨੇ ਆਪਣੀ ਮੰਗਾਂ ਨੂੰ ਮੁੜ ਦੁਹਰਾਇਆਂ ਕਿਹਾ ਕਿ ਜੇਕਰ 29 ਜੁਲਾਈ ਦੀ ਮੀਟਿੰਗ ਮੁਲਤਵੀ ਕੀਤੀ ਜਾਂ ਉਨ੍ਹਾਂ ਦੇ ਮਸਲੇ ਦਾ ਹੱਲ ਨਾ ਕੱਢਿਆ ਤਾਂ 31 ਜੁਲਾਈ ਨੂੰ ਸੁਨਾਮ ਵਿਖੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਮੋਫਰ, ਲਲਿਤਾ ਪਟਿਆਲਾ, ਅਮਨਦੀਪ ਕੌਰ, ਮਨਜੀਤ ਕੌਰ, ਸੁਖਪਾਲ ਖ਼ਾਨ, ਨਿਰਮਲ ਮੋਗਾ, ਜਗਮੀਤ ਜੈਤੋਂ, ਮਲਕੀਤ ਸਿੰਘ, ਸਮਸ਼ੇਰ ਬੁਢਲਾਡਾ, ਗੁਰਦੀਪ ਰਾਮਗੜ੍ਹ, ਲਖਵੀਰ ਸਿੰਘ ਖੁੱਡੀ ਕਲਾਂ, ਅਮਨਦੀਪ ਕੰਬਜ, ਰਿੰਕੂ ਝਾੜੋ, ਤਰਸੇਮ ਸਿੰਘ ਸੰਗਰੂਰ, ਸੰਦੀਪ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ, ਹਰਮਲਦੀਪ ਸਿੰਘ ਬਰਨਾਲਾ, ਸਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਰਜਿੰਦਰ ਸਿੰਘ, ਮਨਪ੍ਰੀਤ ਕੌਰ, ਚੇਤਨਾ ਦੇਵੀ, ਰਾਜੇਸ਼ ਕੁਮਾਰ, ਮਲਵਿੰਦਰ ਸਿੰਘ ਮਾਨਸਾ, ਮੁਨੀਸ ਫਾਇਜਲਾ, ਅਮਰੀਕਾ ਸਿੰਘ ਅਵਤਾਰ, ਹਰਸ਼ਦੀਪ ਸਿੰਘ ਬਰਨਾਲਾ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਦੇ ਭਰੋਸੇ ਨਾਲ ਕੀਤਾ ਧੋਖਾ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਕੌਮੀ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ-ਜਥੇ. ਗੜਗੱਜ
Ad Position 24
No active advertisement