ਮੂਣਕ, 26 ਜੁਲਾਈ (ਵਰਿੰਦਰ ਭਾਰਦਵਾਜ)-ਪੰਜਾਬ ਵਿਚ ਮੁਲਾਜ਼ਮਾਂ ਦੇ ਲਗਾਤਾਰ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਕਾਰਨ ਹਲਾਤ ਬੜੇ ਹੀ ਚਿੰਤਾਜਨਕ ਬਣੇ ਹੋਏ ਹਨ। ਬਰਨਾਲਾ ਦੀ ਤਰ੍ਹਾਂ ਧਰਨਾਕਾਰੀਆਂ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ, ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ’ਤੇ ਅਹੁਦੇ ਤੋਂ ਫੌਰੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਨਿਵਾਸ ਸਥਾਨ ਮੂਣਕ ਵਿਖੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਤੁਸੀਂ ਨੁਮਾਇੰਦਿਆਂ ਨੂੰ ਰੋਕ ਕੇ ਉਨ੍ਹਾਂ ਤੋਂ ਸਵਾਲ ਕਰੋ, ਅੱਜ ਉਹ ਖ਼ੁਦ ਲੋਕਾਂ ਦੇ ਸਾਹਮਣੇ ਜਾਣ ਨੂੰ ਤਿਆਰ ਨਹੀਂ। ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਾਈਮਾਨ ਨੂੰ ਹੁਣ ਹਰ ਫਰੰਟ ’ਤੇ ਫੇਲ੍ਹ ਹੋਏ ਭਗਵੰਤ ਮਾਨ ਤੋਂ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ। ਇਸ ਮੌਕੇ ਐਮ.ਸੀ. ਰਜੇਸ਼ ਡਫਲੀ, ਸੀਨੀਅਰ ਅਕਾਲੀ ਆਗੂ ਵਿਸਾਖੀ ਸਿੰਘ ਮਕੋਰੜ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਸਰਕਲ ਪ੍ਰਧਾਨ ਕਾਬਲ ਸੇਖੋਂ, ਭੁਪਿੰਦਰ ਮਹਾਂ ਸਿੰਘ ਵਾਲਾ ਸੰਮਤੀ ਮੈਂਬਰ, ਚਮਕੋਰ ਸਿੰਘ ਬਾਦਲਗੜ੍ਹ, ਸਰਪੰਚ ਦਲਬਾਰਾ ਸਿੰਘ ਕੜੈਲ, ਨੀਟੂ ਸ਼ਰਮਾ, ਠੇਕੇਦਾਰ ਬਲਵਿੰਦਰ ਸਿੰਘ ਭੁਦੜਭੈਣੀ, ਸਰਪੰਚ ਜਤਿੰਦਰ ਮਲਣਾ, ਮੇਸ਼ੀ ਜਿੰਦਲ, ਕਸ਼ਿਸ਼ ਅਰੋੜਾ, ਮੋਹਿਕ ਗਰਗ, ਸਲੀਮ ਅਲੀ ਖਾਨ, ਕ੍ਰਿਸ਼ਨ ਕਾਜਲ ਬੰਗਾਂ, ਪੰਮੀ ਕੜੈਲ, ਸੱਤਪਾਲ ਬੰਗਾ, ਸਰਪੰਚ ਗੁਰਸੇਵਕ ਸਿੰਘ ਮਨਿਆਣਾ, ਗੁਰਮੀਤ ਸਿੰਘ ਹਾਂਡਾ, ਸੱਤਪਾਲ ਸ਼ਰਮਾ ਹਾਂਡਾ, ਗੁਰਨਾਮ ਸਿੰਘ ਮੰਡਵੀ, ਮਲਕਿੰਦਰ ਸਿੰਘ ਮੰਡਵੀ, ਸਰਪੰਚ ਹੁਕਮਾ ਪਾਪੜਾ, ਇਸਤਰੀ ਵਿੰਗ ਦੀ ਆਗੂ ਸੀਲਾਂ ਸੈਣੀ, ਲਕਸ਼ਮੀ ਸ਼ਰਮਾ, ਨੀਰੂ ਬਾਲਾ, ਅਮਰੀਕ ਸਿੰਘ ਭੁਟਾਲ ਖ਼ੁਰਦ ਆਦਿ ਮੌਜੂਦ ਸਨ।
ਸੂਬਾ ਸਰਕਾਰ ਧਰਨਿਆਂ ’ਤੇ ਬੈਠੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ-ਢੀਂਡਸਾ
ਅਜੀਤ ਡੈਸਕ
27-07-2026