ਹਰਿਦੁਆਰ, 27 ਜੁਲਾਈ (ਅ.ਬ.)-ਯੋਗਰਿਸ਼ੀ ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਪ੍ਰੇਰਨਾ ਹੇਠ ਸਥਾਪਿਤ ਪਤੰਜਲੀ ਸਿਵਲ ਸੇਵਾਵਾਂ ਅਕੈਡਮੀ ’ਚ ਦੋ ਸਾਲਾਂ ਦੇ ਰਿਹਾਇਸ਼ੀ ਯੂ. ਪੀ., ਐਸ. ਸੀ. ਫਾਊਂਡੇਸ਼ਨ ਕੋਰਸ ਦਾ ਪਹਿਲਾ ਬੈਚ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸ਼ਾਇਦ ਦੇਸ਼ ਦਾ ਪਹਿਲਾ ਰਿਹਾਇਸ਼ੀ ਸਿਵਲ ਸੇਵਾਵਾਂ ਕੋਚਿੰਗ ਸੰਸਥਾਨ ਹੈ, ਜਿਸ ’ਚ ਏਕੀਕ੍ਰਿਤ ਬੋਰਡਿੰਗ ਤੇ ਰਿਹਾਇਸ਼ ਸਹੂਲਤਾਂ ਹਨ, ਜੋ ਉਮੀਦਵਾਰਾਂ ਨੂੰ ਇਕ ਸੰਪੂਰਨ, ਅਕਾਦਮਿਕ ਤੇ ਅਨੁਸ਼ਾਸਿਤ ਵਾਤਾਵਰਣ ਪ੍ਰਦਾਨ ਕਰਦੀਆਂ ਹਨ। ਅਕੈਡਮੀ ’ਚ ਦਾਖਲਾ ਪ੍ਰਕਿਰਿਆ ਆਪਣੇ ਅੰਤਿਮ ਪੜਾਅ ’ਚ ਹੈ। ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਦਾਖਲਾ ਨਹੀਂ ਲਿਆ ਹੈ, ਉਨ੍ਹਾਂ ਲਈ 31 ਜੁਲਾਈ, 2026 ਆਖਰੀ ਮੌਕਾ ਹੋਵੇਗਾ। ਪਤੰਜਲੀ ਦੇ ਅਨੁਸਾਰ, ਜਿਹੜੇ ਉਮੀਦਵਾਰ 30 ਜੁਲਾਈ ਤੱਕ ਆਲਾਈਨ ਰਜਿਸਟਰ ਕਰਦੇ ਹਨ, ਉਨ੍ਹਾਂ ਨੂੰ ਮੌਕੇ ’ਤੇ ਦਾਖਲਾ ਪ੍ਰਕਿਰਿਆ ਲਈ 31 ਜੁਲਾਈ ਨੂੰ ਸਵੇਰੇ 9 ਵਜੇ ਤੱਕ ਪਤੰਜਲੀ ਯੂਨੀਵਰਸਿਟੀ ਕੈਂਪਸ ਵਿੱਚ ਹਾਜ਼ਰ ਹੋਣਾ ਪਵੇਗਾ। ਉਨ੍ਹਾਂ ਦੇ ਫਿਰ ਇੰਟਰਵਿਊ ਲਏ ਜਾਣਗੇ ਤੇ ਚੁਣੇ ਗਏ ਉਮੀਦਵਾਰਾਂ ਨੂੰ ਤੁਰੰਤ ਕਲਾਸਾਂ ’ਚ ਸ਼ਾਮਲ ਹੋਣਾ ਪਵੇਗਾ, ਕਿਉਂਕਿ ਪਹਿਲੇ ਬੈਚ ਲਈ ਅਕਾਦਮਿਕ ਸੈਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ।
ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੀ ਪ੍ਰੇਰਣਾ ਤੋਂ ਪਤੰਜਲੀ ਸਿਵਲ ਸੇਵਾਵਾਂ ਅਕੈਡਮੀ ਦਾ ਪਹਿਲਾ ਬੈਚ ਸ਼ੁਰੂ
ਅਜੀਤ ਡੈਸਕ
28-07-2026